Close
Menu

ਭਾਰਤ ਅਤੇ ਚੀਨ ਨੇ ਸਰਹੱਦ ਵਿਵਾਦ ਦੂਰ ਕਰਨ ਦੇ ਲਈ ਮਹੱਤਵਪੂਰਨ ਕਰਾਰ ‘ਤੇ ਦਸਤਖ਼ਤ ਕੀਤੇ

-- 23 October,2013

ਬੀਜਿੰਗ-ਸਰਹੱਦ ‘ਤੇ ਵਾਰ-ਵਾਰ ਹੋਣ ਵਾਲੇ ਤਣਾਅ ਨੂੰ ਦੂਰ ਕਰਨ ਦੇ ਇਰਾਦੇ ਨਾਲ ਭਾਰਤ ਅਤੇ ਚੀਨ ਨੇ ਬੁੱਧਵਾਰ ਨੂੰ ਇਕ ਵਿਆਪਕ ਸਮਝੌਤੇ ‘ਤੇ ਦਸਤਖ਼ਤ ਕੀਤੇ, ਜੋ ਦੋਹਾਂ ਦੇਸ਼ਾਂ ਨੂੰ ਇਕ ਦੂਜੇ ਦੇ ਖਿਲਾਫ ਹਮਲਾ ਕਰਨ ਦੇ ਲਈ ਫੌਜੀ ਸਮਰੱਥਾ ਦੀ ਵਰਤੋਂ ਕਰਨ ਤੋਂ ਰੋਕਦਾ ਹੈ। ਹਾਲਾਂਕਿ ਵੀਜ਼ਾ ਨਿਯਮਾਂ ਨੂੰ ਸਰਲ ਬਣਾਉਣ ਸਬੰਧੀ ਸਮਝੌਤੇ ‘ਤੇ ਦਸਤਖ਼ਤ ਨਹੀਂ ਹੋ ਸਕੇ ਅਤੇ ਭਾਰਤ ਨੇ ਚੀਨ ਦੀ ਨੱਥੀ ਵੀਜ਼ਾ ਨੀਤੀ ਦਾ ਸਖ਼ਤ ਵਿਰੋਧ ਕੀਤਾ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਉਨ੍ਹਾਂ ਦੇ ਚੀਨੀ ਹਮਰੁਤਬਾ ਲੀ ਕੇਕਵਾਂਗ ਦੇ ਦਰਮਿਆਨ ਆਪਸੀ ਗੱਲਬਾਤ ਤੋਂ ਬਾਅਦ ਸਰਹੱਦ ਰੱਖਿਆ ਸਹਿਯੋਗ ਸਮਝੌਤੇ ‘ਤੇ ਦਸਤਖ਼ਤ ਕੀਤੇ। ਇਸ ਦੇ ਤਹਿਤ ਦੋਵੇਂ ਗੁਆਂਢੀ ਦੇਸ਼ ਇਸ ਗੱਲ ‘ਤੇ ਵੀ ਸਹਿਮਤ ਹੋਏ ਕਿ ਅਸਲ ਕੰਟਰੋਲ ਲਾਈਨ ਦੇ ਨੇੜੇ-ਤੇੜੇ ਇਕ ਦੂਜੇ ਦੀ ਫੌਜ ਨੂੰ ਗਸ਼ਤ ਕਰਨ ਤੋਂ ਨਾ ਰੋਕਣ ਜਿਵੇਂ ਕਿ ਲੱਦਾਖ ਦੀ ਦੇਪਸਾਂਗ ਘਾਟੀ ‘ਚ ਚੀਨੀ ਫੌਜੀਆਂ ਵੱਲੋਂ ਕਈ ਵਾਰ ਕੀਤਾ ਗਿਆ ਹੈ। ਸਮਝੌਤੇ ‘ਚ ਦੋਹਾਂ ਦੇਸ਼ਾਂ ਦੇ ਫੌਜੀ ਹੈੱਡਕੁਆਰਟਰਾਂ ਵਿਚਾਲੇ ਹਾਟਲਾਈਨ ਸਥਾਪਿਤ ਕਰਨ ਦੀ ਵੀ ਵਿਵਸਥਾ ਹੈ। ਇਸ ਤੋਂ ਇਲਾਵਾ 4000 ਕਿਲੋਮੀਟਰ ਲੰਬੀ ਅਸਲ ਕੰਟਰੋਲ ਲਾਈਨ ਦੇ ਸਾਰੇ ਸੈਕਟਰਾਂ ‘ਚ ਫੌਜੀਆਂ ਦੇ ਲਈ ਬੈਠਕ ਸਥਲਾਂ ਦੇ ਨਿਰਮਾਣ ਦੀ ਵੀ ਵਿਵਸਥਾ ਹੈ।

Facebook Comment
Project by : XtremeStudioz