Close
Menu

ਭਾਰਤ, ਅਮਰੀਕਾ ਨੂੰ ਹਿੰਸਾ, ਅੱਤਵਾਦ ਖਿਲਾਫ ਮਿਲ ਕੇ ਲੜਨ ਦੀ ਲੋੜ: ਹਿਲੇਰੀ

-- 03 June,2015

ਵਾਸ਼ਿੰਗਟਨ— ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਅਮਰੀਕਾ ਅਤੇ ਭਾਰਤ ਨੂੰ ਹਿੰਸਾ, ਅੱਤਵਾਦ ਅਤੇ ਗਰੀਬੀ ਦੇ ਖਿਲਾਫ ਮਿਲ ਕੇ ਲੜਨ ਦੀ ਲੋੜ ਹੈ। ਹਿਲੇਰੀ ਨੇ ਜੈਨ ਨੇਤਾ ਅਚਾਰੀਆ ਡਾ. ਲੋਕੇਸ਼ ਮੁਨੀ ਦੇ ਵਫਦ ਨੂੰ ਕਿਹਾ ਕਿ ਭਾਰਤ ਭਵਿੱਖ ‘ਚ ਅੰਤਰਰਾਸ਼ਟਰੀ ਮੰਚ ‘ਤੇ ਵੱਡੀ ਭੂਮਿਕਾ ਨਿਭਾਏਗਾ। ਵਫਦ ਨੇ ਅਹਿੰਸਾ ਵਿਸ਼ਵ ਭਾਰਤੀ ਦੇ 10ਵੇਂ ਸਥਾਪਨਾ ਦਿਵਸ ‘ਤੇ ਹਿਲੇਰੀ ਨਾਲ ਮੁਲਾਕਾਤ ਕੀਤੀ। ਇਸ ਵਫਦ ‘ਚ ਅਹਿੰਸਾ ਵਿਸ਼ਵ ਭਾਰਤੀ ਦੇ ਅੰਤਰਰਾਸ਼ਟਰੀ ਕੋਆਰਡੀਨੇਟਰ ਕਰਮਜੀਤ ਸਿੰਘ ਧਾਲੀਵਾਲ, ਕਾਂਗਰਸ ਮੈਂਬਰ ਜੋਏ ਕ੍ਰਾਉਲੇ ਅਤੇ ਸਾਂਸਦ ਗ੍ਰੇਸ ਮੇਂਗ ਵੀ ਸ਼ਾਮਿਲ ਸੀ। ਹਿਲੇਰੀ ਨੇ ਕਿਹਾ ਕਿ ਹਿੰਸਾ ਅਤੇ ਅੱਤਵਾਦ ਕਿਸੇ ਮੁੱਦੇ ਨੂੰ ਨਹੀਂ ਸੁਲਝਾ ਸਕਦੇ। ਸਮੱਜਿਆਵਾਂ ਨੂੰ ਗੱਲਬਾਤ ਅਤੇ ਚਰਚਾਵਾਂ ਰਾਹੀਂ ਹੀ ਸੁਲਝਾਇਆ ਜਾ ਸਕਦਾ ਹੈ। ਇਕ ਬਿਆਨ ਮੁਤਾਬਕ ਉਨ੍ਹਾਂ ਅਚਾਰੀਆ ਮੁਨੀ ਦੇ ‘ਪੀਸ ਐਜੁਕੇਸ਼ਨ’ ਪ੍ਰੋਗਰਾਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਵਿਸ਼ਵ ਨੂੰ ਰਹਿਣ ਲਈ ਇਕ ਬੇਹਤਰ ਸਥਾਨ ਬਣਾਉਣ ‘ਚ ਧਾਰਮਿਕ ਨੇਤਾ ਅਹਿਮ ਭੂਮਿਕਾ ਨਿਭਾ ਸਕਦੇ ਹਨ। ਮੁਨੀ ਨੇ ਅਹਿੰਸਾ ਵਿਸ਼ਵ ਭਾਰਤੀ ਦੀ 10ਵੀਂ ਵਰ੍ਹੇਗੰਢ ਦੇ ਆਯੋਜਨ ‘ਚ ਹਿੱਸਾ ਲੈਣ ਲਈ ਹਿਲੇਰੀ ਨੂੰ ਭਾਰਤ ਨੇ ਸੱਦਾ ਦਿੱਤਾ। ਹਿਲੇਰੀ 2016 ‘ਚ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰੀ ਦੀ ਦਾਵੇਦਾਰ ਹੈ।

Facebook Comment
Project by : XtremeStudioz