Close
Menu

ਭਾਰਤ, ਅਮਰੀਕਾ ਸੰਬੰਧ ਨਹੀਂ ਵਿਗਾੜਨਾ ਚਾਹੁੰਦੇ : ਖੁਰਸ਼ੀਦ

-- 21 December,2013

ਨਵੀਂ ਦਿੱਲੀ— ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਡਿਪਲੋਮੈਟ ਨਾਲ ਮਾੜੇ ਵਿਵਹਾਰ ਦੇ ਮੁੱਦੇ ਨੂੰ ਲੈ ਕੇ ਗਤੀਰੋਧ ਖਤਮ ਕਰਨ ਲਈ ਭਾਰਤ ਅਤੇ ਅਮਰੀਕਾ ਦੇ ਵਿੱਚ ਗੱਲਬਾਤ ਜਾਰੀ ਹੈ ਅਤੇ ਦੋਵੇਂ ਧਿਰ ਇਸ ਇਕ ਘਟਨਾ ਨੂੰ ਲੈ ਕੇ ਆਪਸੀ ਸੰਬੰਧਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ ਹਨ। ਤਕਨੀਕੀ ਸੰਗਠਨ, ਫਿੱਕੀ ਦੇ ਇਕ ਆਯੋਜਨ ਤੋਂ ਵੱਖ ਖੁਰਸ਼ੀਦ ਨੇ ਕਿਹਾ ਕਿ ਨਿਊਯਾਰਕ ‘ਚ ਭਾਰਤੀ ਉਪਵਣਜਦੂਤ ਨਾਲ ਮਾੜੇ ਵਿਵਹਾਰ ‘ਤੇ ਦੋਵੇਂ ਦੇਸ਼ ਕੰਮ ਕਰ ਰਹੇ ਹਨ। ਇਹ ਪੁੱਛੇ ਜਾਣ ‘ਤੇ ਕਿ ਅਮਰੀਕਾ ਦੇ ਭਾਰਤੀ ਡਿਪਲੋਮੈਟ ਦਿਵਆਨੀ ਖੋਬਰਾਗੜੇ ਦੇ ਖਿਲਾਫ ਲਗਾਏ ਗਏ ਦੋਸ਼ਾਂ ਨੂੰ ਖਤਮ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਗਤੀਰੋਧ ਖਤਮ ਕਰਨ ਲਈ ਭਾਰਤ ਅਤੇ ਅਮਰੀਕਾ ਹੁਣ ਕੀ ਕਦਮ ਚੁਕਣਗੇ। ਖੁਰਸ਼ੀਦ ਨੇ ਕਿਹਾ ਕਿ ਅਮਰੀਕਾ ਨਾਲ ਮੇਰੀ ਗੱਲਬਾਤ ਅਜੇ ਖਤਮ ਨਹੀਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਵਿੱਚ ਕਰੀਬੀ ਸੰਬੰਧ ਕਈ ਸਾਲਾਂ ਤੋਂ ਵਿਕਸਿਤ ਹੋਏ ਹਨ ਅਤੇ ਦੋਵੇਂ ਧਿਰ ਨਹੀਂ ਚਾਹੁੰਦੇ ਇਕ ਘਟਨਾ ਕਾਰਨ ਉਨ੍ਹਾਂ ਦੀ ਸਾਂਝੇਦਾਰੀ ਪ੍ਰਭਾਵਿਤ ਹੋਵੇ। ਉਨ੍ਹਾਂ ਨੇ ਕਿਹਾ ਕਿ ਦੋਵੇਂ ਧਿਰਾਂ ਦੇ ਲੋਕ ਨਹੀਂ ਚਾਹੁੰਦੇ ਕਿ ਦੋਸਤਾਨਾ ਸੰਬੰਧ ਕਿਸੇ ਇਕ ਘਟਨਾ ਨਾਲ ਪ੍ਰਭਾਵਿਤ ਹੋਣ।

Facebook Comment
Project by : XtremeStudioz