Close
Menu

ਭਾਰਤ ਖੁਸ਼ਹਾਲ ਦੇਸ਼ਾਂ ਦੀ ਸੂਚੀ ‘ਚ ਪਾਕਿਸਤਾਨ ਤੋਂ ਵੀ ਪਿੱਛੇ

-- 25 April,2015

ਜੇਨੇਵਾ— ਖੁਸ਼ਹਾਲ ਦੇਸ਼ਾਂ ਦੀ ਵੈਸ਼ਵਿਕ ਸੂਚੀ ‘ਚ ਭਾਰਤ ਦਾ ਪ੍ਰਦਰਸ਼ਨ ਚੰਗਾ ਨਹੀਂ ਹੈ ਅਤੇ ਉਹ 158 ਦੇਸ਼ਾਂ ਦੀ ਇਸ ਸੂਚੀ ‘ਚ 117ਵੇਂ ਸਥਾਨ ‘ਤੇ ਆਇਆ ਹੈ। ਇਸ ਸੂਚੀ ‘ਚ ਪ੍ਰਤੀ ਵਿਅਕਤੀ ਘਰੇਲੂ ਉਤਪਾਦ, ਜੀਵਨ ਦੀ ਸੰਭਾਵਨਾ, ਆਪਣੀ ਪਸੰਦ ਦੀ ਜ਼ਿੰਦਗੀ ਜਿਊਣ ਲਈ ਸਮਾਜਿਕ ਸਹਾਰਾ ਅਤੇ ਆਜ਼ਾਦੀ ਨੂੰ ਖੁਸ਼ੀ ਦੇ ਸੰਕੇਤਕਾਂ ਦੇ ਰੂਪ ‘ਚ ਇਸਤੇਮਾਲ ਕੀਤਾ ਗਿਆ ਹੈ।
ਦੁਨੀਆ ‘ਚ ਸਵੀਟਜ਼ਰਲੈਂਡ ਨੂੰ ਸਭ ਤੋਂ ਖੁਸ਼ ਦੇਸ਼ ਦੱਸਿਆ ਗਿਆ ਹੈ ਜੋ ਟਿਕਾਊ ਵਿਕਾਸ ਹਲ ਨੈੱਟਵਰਕ (ਐਸ.ਡੀ.ਐਸ.ਐਨ) ਵੱਲੋਂ ਪ੍ਰਕਾਸ਼ਿਤ 2015 ਦੀ ਵਿਸ਼ਵ ਖੁਸ਼ੀ ਰਿਪੋਰਟ ‘ਚ ਪਹਿਲੇ ਨੰਬਰ ‘ਤੇ ਆਇਆ ਹੈ। ਟਾਪ 5 ਦੇਸ਼ਾਂ ‘ਚ ਆਈਸਲੈਂਡ, ਡੈਨਮਾਰਕ, ਨਾਰਵੇ ਅਤੇ ਕੈਨੇਡਾ ਸ਼ਾਮਿਲ ਹਨ। ਭਾਰਤ 117ਵੇਂ ਸਥਾਨ ‘ਤੇ ਹੈ ਅਤੇ ਉਹ ਪਾਕਿਸਤਾਨ (81), ਫਿਲੀਸਤੀਨ (108), ਬੰਗਲਾਦੇਸ਼ (109), ਯੂਕ੍ਰੇਨ (111) ਅਤੇ ਇਰਾਕ (112) ਵਰਗੇ ਦੇਸ਼ਾਂ ਤੋਂ ਵੀ ਪਿੱਛੇ ਹੈ। ਇਸ ਸੂਚੀ ‘ਚ ਅਮਰੀਕਾ 16ਵੇਂ, ਬ੍ਰਿਟੇਨ 21ਵੇਂ ਸਾਊਦੀ ਅਰਬ 35, ਜਪਾਨ 46ਵੇਂ ਅਤੇ ਚੀਨ 84ਵੇਂ ਸਥਾਨ ‘ਤੇ ਹਨ।

Facebook Comment
Project by : XtremeStudioz