Close
Menu

ਭਾਰਤ-ਚੀਨ ਟਕਰਾਅ ਏਸ਼ੀਆ ਲਈ ਘਾਤਕ : ਦਲਾਈ ਲਾਮਾ

-- 22 February,2014

ਨਿਊਯਾਰਕ – ਤਿੱਬਤੀ ਅਧਿਆਤਮਿਕ ਗੁਰੂ ਦਲਾਈ ਲਾਮਾ ਦਾ ਮੰਨਣਾ ਹੈ ਕਿ ਭਾਰਤ ਅਤੇ ਚੀਨ ਦਾ ਆਪਸੀ ਵਿਰੋਧ ਨਾ ਏਸ਼ੀਆ ਦੇ ਹਿੱਤ ‘ਚ ਹੈ ਅਤੇ ਨਾ ਤਿੱਬਤੀਆਂ ਦੇ। ਉਨ੍ਹਾਂ ਕਿਹਾ ਕਿ ਦੋਵੇਂ ਗੁਆਂਢੀ ਦੇਸ਼ਾਂ ਦਰਮਿਆਨ ਵਿਸ਼ਵਾਸ ਵਧਾਏ ਜਾਣ ਦੀ ਲੋੜ ਹੈ।

ਦੋ ਹਫਤਿਆਂ ਦੀ ਯਾਤਰਾ ‘ਤੇ ਅਮਰੀਕਾ ਆਏ 78 ਸਾਲਾ ਦਲਾਈ ਲਾਮਾ ਨੇ ਕਿਹਾ ਕਿ ਭਾਰਤ ਅਤੇ ਚੀਨ ਦਾ ਆਪਸੀ ਵਿਸ਼ਵਾਸ ‘ਤੇ ਅਧਾਰਤ ਚੰਗੇ ਸਬੰਧ ਆਰਥਿਕ ਵਿਕਾਸ ਦੇ ਨਾਲ ਸਿੱਖਿਆ ਅਤੇ ਅਧਿਆਤਮਿਕਤਾ ਦੇ ਲਈ ਮਹੱਤਵ ਪੂਰਨ ਹੈ। ਉਨ੍ਹਾਂ ਇਹ ਪ੍ਰਤੀਕਿਰਿਆ ਚਰਚਿਤ ‘ਟਾਈਮ’ ਮੈਗਜ਼ੀਨ ਦੇ ਉਸ ਸਵਾਲ ਦੇ ਜਵਾਬ ‘ਚ ਦਿੱਤੀ, ਜਿਸ ‘ਚ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਭਾਰਤ-ਚੀਨ ਦਾ ਆਪਸੀ ਵਿਰੋਧ ਏਸ਼ੀਆ ਤੇ ਤਿੱਬਤ ਦੇ ਹਿੱਤ ‘ਚ ਹੈ?

ਚੀਨ ਦੇ ਨਵੇਂ ਰਾਸ਼ਟਰਪਤੀ ਸ਼ੀ ਚਿਨਫਿੰਗ ਬਾਰੇ ਦਲਾਈ ਲਾਮਾ ਨੇ ਕਿਹਾ ਕਿ ਉਹ ਭਿ੍ਰਸ਼ਟਾਚਾਰ ਨਾਲ ਕਾਫੀ ਦਲੇਰੀ ਅਤੇ ਪ੍ਰਭਾਵਸ਼ਾਲੀ ਤੇ ਨਿਡਰਤਾ ਨਾਲ ਮੁਕਾਬਲਾ ਕਰ ਰਹੇ ਹਨ। ਦਲਾਈ ਲਾਮਾ ਨੇ ਚੀਨੀ ਸਮਾਜ ‘ਚ ਪਾਈ ਜਾ ਰਹੀ ਸੈਂਸਰਸ਼ਿਪ ਲਈ ਉਨ੍ਹਾਂ ਦੀ ਨਿਖੇਧੀ ਵੀ ਕੀਤੀ। ਉਨ੍ਹਾਂ ਕਿਹਾ ਕਿ ਅਸਲੀ ਵਿਕਾਸ ਪੇਂਡੂ ਇਲਾਕਿਆਂ ਵਿੱਚ ਹੋਣਾ ਚਾਹੀਦਾ ਹੈ। ਨਵੇਂ ਤੇ ਵੱਡੇ ਸ਼ਹਿਰਾਂ ਦਾ ਨਿਰਮਾਣ ਸਮੱਸਿਆ ਦਾ ਹੱਲ ਨਹੀਂ। ਚੀਨ ਦੇ 1.3 ਅਰਬ ਲੋਕਾਂ ਨੂੰ ਹਕੀਕਤ ਜਾਨਣ ਦਾ ਪੂਰਾ-ਪੂਰਾ ਅਧਿਕਾਰ ਹੈ। ਸੈਂਸਰਸ਼ਿਪ ਸਰਾਸਰ ਗਲਤ ਹੈ, ਜਿਸ ਨਾਲ ਅਸਲ ‘ਚ ਅਵਿਸ਼ਵਾਸ ਅਤੇ ਸ਼ੱਕ ਹੀ ਪੈਦਾ ਹੁੰਦਾ ਹੈ। ਤਿੱਬਤੀ ਗੁਰੂ ਨੇ ਕਿਹਾ ਕਿ ਚੀਨ ਦੀ ਨਿਆਂ-ਵਿਵਸਥਾ ਨੂੰ ਅੰਤਰਰਾਸ਼ਟਰੀ ਨਿਆਂ-ਵਿਵਸਥਾ ਦੇ ਪੱਧਰ ‘ਤੇ ਲਿਆਏ ਜਾਣ ਦੀ ਲੋੜ ਹੈ, ਤਦ ਜਾ ਕੇ ਇਕ ਅਰਬ ਗਰੀਬ ਲੋਕਾਂ ਨੂੰ ਕੁਝ ਸੁਰੱਖਿਆ ਮਿਲ ਸਕੇਗੀ।

Facebook Comment
Project by : XtremeStudioz