Close
Menu

ਭਾਰਤ ‘ਚ ਆਪਣੇ ਸ਼ੋਅ ਨੂੰ ਲੈ ਕੇ ਉਤਸ਼ਾਹਿਤ ਹਨ ਬੀਬਰ

-- 10 May,2017
ਮੁੰਬਈ— ਕੌਮਾਂਤਰੀ ਪੌਪ ਗਾਇਕ ਜਸਟਿਨ ਬੀਬਰ ਭਾਰਤ ਵਿਚ ਆਪਣੀ ਪੇਸ਼ਕਾਰੀ ਦੇਣ ਲਈ ਕਾਫੀ ਰੋਮਾਂਚਿਤ ਹੈ। 23 ਸਾਲਾ ਗ੍ਰੈਮੀ ਜੇਤੂ ਗਾਇਕ ਡੀ. ਵਾਈ. ਪਾਟਿਲ ਸਟੇਡੀਅਮ ਵਿਚ ਅੱਜ ਆਪਣਾ ਜਾਦੂ ਦਿਖਾਉਣ ਲਈ ਤਿਆਰ ਹੈ। ਗਾਇਕ ਬੀਬਰ ਨੇ ਟਵਿਟਰ ‘ਤੇ ਆਪਣੇ ਉਤਸ਼ਾਹ ਬਾਰੇ ਦੱਸਦੇ ਹੋਏ ਕਿਹਾ, ‘ਦੁਬਈ ਅਦਭੁਤ ਹੈ, ਅਗਲਾ ਪੜਾਅ ਭਾਰਤ ਹੈ। ਤੁਸੀਂ ਤਿਆਰ ਹੋ?’
ਬੀਬਰ ਆਪਣੀ ਚੌਥੀ ਐਲਬਮ ਦੇ ਪ੍ਰਚਾਰ ਲਈ ਟੂਰ ਕਰ ਰਹੇ ਹਨ। ਬੀਬਰ ਨੂੰ ਲਾਈਵ ਦੇਖਣ ਲਈ 45 ਹਜ਼ਾਰ ਤੋਂ ਵੱਧ ਲੋਕਾਂ ਦੇ ਸਟੇਡੀਅਮ ਵਿਚ ਪਹੁੰਚਣ ਦੀ ਆਸ ਹੈ ਅਤੇ ਮੁੰਬਈ ਪੁਲਸ ਨੇ ਸਟੇਡੀਅਮ ਦੀ ਸੁਰੱਖਿਆ ਯਕੀਨੀ ਕਰਨ ਲਈ 25 ਅਧਿਕਾਰੀਆਂ ਨਾਲ 500 ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ।
Facebook Comment
Project by : XtremeStudioz