Close
Menu

ਭਾਰਤ ‘ਚ ਹਮਲੇ ਦੀ ਤਿਆਰੀ ‘ਚ ਹੈ ਆਈ.ਐਸ: ਰਿਪੋਰਟ

-- 30 July,2015

ਨਵੀਂ ਦਿੱਲੀ- ਅੱਤਵਾਦੀ ਸੰਗਠਨ ਆਈ.ਐਸ ਭਾਰਤ ‘ਤੇ ਹਮਲੇ ਦੀ ਤਿਆਰੀ ਕਰ ਰਿਹਾ ਹੈ। ਆਈ.ਐਸ ਦੇ ਇੰਟਰਨਲ ਰਿਕਰੂਟਮੈਂਟ ਡਾਕਿਊਮੈਂਟਸ ਅਨੁਸਾਰ ਇਕ ਪਾਕਿਸਤਾਨ ਅਤੇ ਅਫਗਾਨ ਤਾਲਿਬਾਨ ਨੂੰ ਇਕੱਠੇ ਕਰਕੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਹੈ।

ਉਨ੍ਹਾਂ ਨੂੰ ਇਹ ਡਾਕਿਊਮੈਂਟ ਪਾਕਿਸਤਾਨ ਤਾਲਿਬਾਨ ਨਾਲ ਜੁੜੇ ਇਕ ਪਾਕਿਸਤਾਨੀ ਨਾਗਰਿਕ ਤੋਂ ਹਾਸਲ ਹੋਇਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਆਈ.ਐਸ ਭਾਰਤ ‘ਚ ਹਮਲੇ ਦੀ ਤਿਆਰੀ ਕਰ ਰਿਹਾ ਹੈ ਅਤੇ ਅਮਰੀਕਾ ਨਾਲ ਆਰ-ਪਾਰ ਦੀ ਲੜਾਈ ਕਰਨਾ ਚਾਹੁੰਦਾ ਹੈ। ਅੱਤਵਾਦੀ ਇਹ ਮੰਨਦੇ ਹਨ ਕਿ ਜੇਕਰ ਅਮਰੀਕੀ ਆਪਣੇ ਸਾਥੀ ਦੇਸ਼ਾਂ ਦਾ ਮਦਦ ਨਾਲ ਹਮਲੇ ਵੀ ਕਰਦਾ ਹੈ ਤਾਂ ਉਮਾਹ (ਮੁਸਲਮਾਨ) ਇਕੱਠਾ ਹੋ ਕੇ ਇਸ ਆਖਿਰੀ ਲੜਾਈ ਨੂੰ ਅੰਜਾਮ ਦੇਣਗੇ।
ਰਿਟਾਇਰਡ ਸੀ.ਆਈ.ਏ ਅਫਸਰ ਅਤੇ ਬਰੂਕਿੰਗਸ ਇੰਸਟੀਚਿਊਟ ‘ਚ ਸੀਨੀਅਰ ਫੇਲੋ ਬਰੂਸ ਰਿਡੇਲ ਨੇ ਕਿਹਾ ਕਿ ਭਾਰਤ ‘ਤੇ ਹਮਲੇ ਨਾਲ ਆਈ.ਐਸ ਦਾ ਕੱਦ ਵਧ ਜਾਵੇਗਾ। ਇਸ ਨਾਲ ਖੇਤਰ ‘ਚ ਸਥਿਰਤਾ ‘ਤੇ ਸੰਕਟ ਪੈਦਾ ਹੋ ਜਾਵੇਗਾ। ਅਫਗਾਨੀਸਤਾਨ ‘ਚ ਆਈ.ਐਸ ਦੀ ਮੌਜੂਦਗੀ ਤੇ ਵ੍ਹਾਈਟ ਹਾਊਸ ਨੇ ਕਿਹਾ ਕਿ ਉਹ ਉਨ੍ਹਾਂ ਦੀ ਪੂਰੀ ਗਤੀਵਿਧੀਆਂ ‘ਤੇ ਨਜ਼ਰ ਬਣਾ ਕੇ ਰੱਖ ਰਿਹਾ ਹੈ।

Facebook Comment
Project by : XtremeStudioz