Close
Menu

ਭਾਰਤ ਤੇ ਆਸਟਰੇਲੀਆ ਪ੍ਰੈਕਟਿਸ ਮੈਚ ਦੀਆਂ ਸਾਰੀਆਂ ਟਿਕਟਾਂ ਵਿਕੀਆਂ

-- 06 February,2015

ਐਡੀਲੇਡ, ਕ੍ਰਿਕਟ ਵਿਸ਼ਵ ਕੱਪ ਦੇ ਪ੍ਰੈਕਟਿਸ ਮੈਚਾਂ ਨੂੰ ਵੀ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਤੇ ਐਡੀਲੇਡ ਓਵਲ ਵਿੱਚ ਐਤਵਾਰ ਨੂੰ ਭਾਰਤ ਤੇ ਆਸਟਰੇਲੀਆ ਵਿੱਚ ਹੋਣ ਵਾਲੇ ਪ੍ਰੈਕਟਿਸ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਹਨ। ਆਈ.ਸੀ.ਸੀ. ਦੀ ਅਧਿਕਾਰਤ ਵੈੱਬਸਾਈਟ ਅਨੁਸਾਰ, ‘‘ਐਤਵਾਰ ਨੂੰ ਭਾਰਤ ਤੇ ਆਸਟਰੇਲੀਆ ਵਿਚਕਾਰ ਹੋਣ ਵਾਲੇ ਪ੍ਰੈਕਟਿਸ ਮੈਚ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਹਨ। ਇਸ ਤੋਂ ਇਲਾਵਾ ਸਿਡਨੀ ਦੇ ਬਲੈਕ ਟਾਊਨ ਇੰਟਰਨੈਸ਼ਨਲ ਸਪੋਰਟ ਸਪਾਰਕ ਵਿੱਚ ਪਾਕਿਸਤਾਨ ਤੇ ਬੰਗਲਾਦੇਸ਼ ਵਿੱਚ ਹੋਣ ਵਾਲੇ ਮੈਚ ਦਾ ਵੀ ਕੋਈ ਟਿਕਟ ਨਹੀਂ ਬਚਿਆ। ਵਿਸ਼ਵ ਕੱਪ ਤੋਂ ਪਹਿਲਾਂ ਕੁੱਲ 14 ਪ੍ਰੈਕਟਿਸ ਮੈਚ ਖੇਡੇ ਜਾਣੇ ਹਨ। ਇਹ 8 ਤੋਂ 13 ਫਰਵਰੀ ਦਰਮਿਆਨ ਐਡੀਲੇਡ ਕਰਾਈਸਟਚਰਚ, ਮੈਲਬਰਨ ਤੇ ਸਿਡਨੀ ਵਿੱਚ ਹੋਣਗੇ।

Facebook Comment
Project by : XtremeStudioz