Close
Menu

ਭਾਰਤ ਤੇ ਇੰਗਲੈਂਡ ਵਿੱਚ ਹੋਵੇਗੀ ਪੰਜ ਟੈਸਟ ਮੈਚਾਂ ਦੀ ਲੜੀ

-- 03 September,2013

ਲੰਡਨ, 3 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਇੰਗਲੈਂਡ ਅਗਲੇ ਸਾਲ ਭਾਰਤ ਦੇ ਖਿਲਾਫ ਪੰਜ ਟੈਸਟ ਮੈਚਾਂ ਦੀ ਲੜੀ ਖੇਡਣ ਲਈ ਮੇਜ਼ਬਾਨੀ ਕਰਨ ਲਈ ਤਿਆਰ ਹੋ ਗਿਆ ਹੈ। ਪਿਛਲੇ 50 ਸਾਲਾਂ ਵਿਚ ਇਹ ਪਹਿਲੀ ਵਾਰ ਹੈ ਜਦੋਂ ਇੰਗਲੈਂਡ ਪੰਜ ਟੈਸਟ ਮੈਚਾਂ ਲਈ ਭਾਰਤ ਦੀ ਮੇਜ਼ਬਾਨੀ ਕਰੇਗਾ। ਇਸ ਦੌਰੇ ਦੌਰਾਨ ਭਾਰਤ ਪੰਜ ਇਕ ਰੋਜ਼ਾ ਤੇ ਇਕ ਟਵੰਟੀ-20 ਮੈਚ ਵੀ ਖੇਡੇਗਾ। ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ ਨੇ ਇਕ ਬਿਆਨ ਵਿਚ ਕਿਹਾ ਹੈ, ‘‘ਭਾਰਤ 1959 ਤੋਂ ਬਾਅਦ ਪਹਿਲੀ ਵਾਰ ਇੰਗਲੈਂਡ ਵਿਚ ਪੰਜ ਟੈਸਟ ਮੈਚਾਂ ਦੀ ਲੜੀ ਖੇਡੇਗਾ। ਇਹ ਮੈਚ ਟਰੈਂਟਬ੍ਰਿਜ, ਲਾਰਡਜ਼, ਦਿ ਐਸ਼ੇਜ਼ ਬਾਊਲ, ਓਲਡ ਟਰੈਫਰਡ ਤੇ ਓਵਲਜ਼ ਵਿਖੇ ਹੋਣਗੇ। ਇਸ ਤੋਂ ਇਲਾਵਾ ਭਾਰਤ ਲਾਸੈਸਟਰਸ਼ਾਇਰ, ਡਰਬੀਸ਼ਾਇਰ, ਮਿਡਲ ਸੈਕਸ ਦੇ ਖਿਲਾਫ ਅਭਿਆਸ ਮੈਚ ਖੇਡੇਗਾ।

Facebook Comment
Project by : XtremeStudioz