Close
Menu

ਭਾਰਤ ’ਤੇ ਐਫ-16 ਖਰੀਦਣ ਲਈ ਦਬਾਅ ਨਹੀਂ ਪਾਵਾਂਗੇ: ਅਮਰੀਕਾ

-- 29 October,2018

ਮੁੰਬਈ, ਇਕ ਸੀਨੀਅਰ ਅਮਰੀਕੀ ਸਫ਼ੀਰ ਨੇ ਇੱਥੇ ਆਖਿਆ ਕਿ ਅਮਰੀਕਾ ਭਾਰਤ ’ਤੇ ਐਫ-16 ਲੜਾਕੂ ਜਹਾਜ਼ ਜਾਂ ਹੋਰ ਕੋਈ ਡਿਫੈਂਸ ਸਿਸਟਮ ਖਰੀਦਣ ਲਈ ਦਬਾਅ ਨਹੀਂ ਪਾਵੇਗਾ। ਮੁੰਬਈ ਵਿਚ ਅਮਰੀਕੀ ਕੌਂਸਲ ਜਨਰਲ ਐਡਗਾਰਡ ਕਗਾਨ ਨੇ ਕਿਹਾ ਕਿ ਭਾਰਤ ਨੇ ਅਮਰੀਕਾ ਤੋਂ 15 ਅਰਬ ਡਾਲਰ ਦਾ ਰੱਖਿਆ ਸਾਜ਼ੋ ਸਾਮਾਨ ਖਰੀਦਿਆ ਹੈ ਤੇ ਅਮਰੀਕਾ ਨੂੰ ਦੋਵਾਂ ਦੇਸ਼ਾਂ ਦਰਮਿਆਨ ਵਧ ਰਹੇ ਰੱਖਿਆ ਸਬੰਧਾਂ ’ਤੇ ਬਹੁਤ ਮਾਣ ਹੈ। ਜਦੋਂ ਇਹ ਪੁੱਛਿਆ ਗਿਆ ਕਿ ਕੀ ਭਾਰਤ ਵੱਲੋਂ ਰੂਸ ਤੋਂ ਐਸ-400 ਏਅਰ ਡਿਫੈਂਸ ਸਿਸਟਮ ਖਰੀਦਣ ’ਤੇ ਅਮਰੀਕੀ ਪਾਬੰਦੀਆਂ ਲੱਗਣ ਦਾ ਕੋਈ ਖ਼ਤਰਾ ਹੈ ਤਾਂ ਉਨ੍ਹਾਂ ਗੋਲ ਮੋਲ ਜਵਾਬ ਦਿੰਦਿਆਂ ਕਿਹਾ ‘‘ ਇਹ ਖਿਆਲ ਗ਼ਲਤ ਹੈ ਕਿ ਅਮਰੀਕਾ ਭਾਰਤ ’ਤੇ ਆਪਣੇ ਕੋਲੋਂ ਐਫ-16 ਜਾਂ ਕੋਈ ਹੋਰ ਸਿਸਟਮ ਖਰੀਦਣ ਲਈ ਦਬਾਅ ਪਾਵੇਗਾ। ਸਾਡਾ ਵਿਸ਼ਵਾਸ ਹੈ ਕਿ ਅਮਰੀਕੀ ਫ਼ੌਜੀ ਨਿਜ਼ਾਮ ਵਿਚ ਬਹੁਤ ਜ਼ਿਆਦਾ ਕਾਬਲੀਅਤ ਹੈ ਜਿਸ ਕਰ ਕੇ ਭਾਰਤ ਜਾਂ ਕੋਈ ਹੋਰ ਦੇਸ਼ ਇਹ ਖਰੀਦੇਗਾ। ਉਂਜ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਭਾਰਤ ਆਪਣੇ ਆਪ ਹੀ ਕੋਈ ਫ਼ੈਸਲਾ ਲਵੇਗਾ।’’

Facebook Comment
Project by : XtremeStudioz