Close
Menu

ਭਾਰਤ ਤੇ ਕਜ਼ਾਕਿਸਤਾਨ ਵੱਲੋਂ ਪੰਜ ਸਮਝੌਤਿਆਂ ‘ਤੇ ਦਸਤਖ਼ਤ

-- 09 July,2015
  • ਮੋਦੀ ਨੇ ਰਾਸ਼ਟਰਪਤੀ ਨੂਰ ਸੁਲਤਾਨ ਨੂੰ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਨੁਵਾਦ ਭੇਟ ਕੀਤਾ

ਅਸਤਾਨਾ,9 ਜੁਲਾਈ -ਭਾਰਤ ਅਤੇ ਕਜ਼ਾਕਿਸਤਾਨ ਨੇ ਅੱਜ ਪੰਜ ਮਹੱਤਵਪੂਰਨ ਸਮਝੌਤਿਆਂ ‘ਤੇ ਦਸਤਖਤ ਕੀਤੇ ਹਨ ਜਿਨ੍ਹਾਂ ਵਿਚ ਫ਼ੌਜੀ ਸਹਿਯੋਗ ਵਧਾਉਣ ਲਈ ਰੱਖਿਆ ਸਮਝੌਤਾ ਤੇ ਯੂਰੇਨੀਅਮ ਦੀ ਸਪਲਾਈ ਸ਼ਾਮਿਲ ਹਨ | ਦੋਵਾਂ ਮੁਲਕਾਂ ਵਿਚਾਲੇ ਇਹ ਸਮਝੌਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਜ਼ਾਕਿਸਤਾਨ ਦੇ ਰਾਸ਼ਟਰਪਤੀ ਨੂਰ ਸੁਲਤਾਨ ਨਜਰਬਾਯੇਵ ਦੇ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਹੋਏ ਜਿਸ ਵਿਚ ਅੱਤਵਾਦ ਤੇ ਕੱਟੜਪੁਣੇ ਖਿਲਾਫ਼ ਲੜਾਈ ਵਿਚ ਸਰਗਰਮੀ ਨਾਲ ਸਹਿਯੋਗ ਕਰਨ ਦਾ ਫ਼ੈਸਲਾ ਲਿਆ ਗਿਆ | ਮੋਦੀ ਨੇ ਨਜਰਬਾਯੇਵ ਨਾਲ ਵਫ਼ਦ-ਪੱਧਰੀ ਚਰਚਾ ਵੀ ਕੀਤੀ | ਮੋਦੀ ਨੇ ਕਿਹਾ ਕਿ ਦੋਵਾਂ ਮੁਲਕਾਂ ਨੇ ਭਾਰਤ ਤੇ ਹਾਈਡਰੋਕਾਰਬਨ ਨਾਲ ਭਰਪੂਰ ਕਜ਼ਾਕਿਸਤਾਨ ਦੇ ਵਿਚਾਲੇ ਢਾਂਚਾਗਤ ਦੁਵੱਲੇ ਵਪਾਰ ਨੂੰ ਵਧਾਉਣ ‘ਤੇ ਸਹਿਮਤੀ ਵੀ ਸਹਿਮਤੀ ਹੋਈ | ਨਜਰਬਾਯੇਵ ਨਾਲ ਸਾਂਝੇ ਪੱਤਰਕਾਰ ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਅਸੀਂ ਕਈ ਕੌਮਾਂਤਰੀ ਮੁੱਦਿਆਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਜਿਸ ਵਿਚ ਖੇਤਰੀ ਅਮਨ, ਮੇਲਜੋਲ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਸੁਧਾਰ ਤੇ ਅੱਤਵਾਦ ਖਿਲਾਫ਼ ਲੜਾਈ ਸ਼ਾਮਿਲ ਹੈ | ਮੋਦੀ ਨੇ ਕਿਹਾ ਕਿ ਅਸੀਂ ਰੱਖਿਆ ਸਹਿਯੋਗ ਦੇ ਖੇਤਰ ਵਿਚ ਨਵੇਂ ਸਹਿਮਤੀ ਪੱਤਰ ਦਾ ਸਵਾਗਤ ਕਰਦੇ ਹਾਂ | ਇਸ ਸਹਿਮਤੀ ਪੱਤਰ ਵਿਚ ਦੁਵੱਲੇ ਸਹਿਯੋਗ ਦਾ ਘੇਰਾ ਹੋਰ ਵਿਆਪਕ ਹੋਵੇਗਾ ਜਿਸ ਵਿਚ ਨਿਯਮਤ ਆਦਾਨ ਪ੍ਰਦਾਨ ਯਾਤਰਾਵਾਂ, ਸਲਾਹ-ਮਸ਼ਵਰਾ, ਸੈਨਿਕ ਜਵਾਨਾਂ ਦੀ ਸਿਖਲਾਈ, ਫੌਜੀ ਤਕਨੀਕੀ ਸਹਿਯੋਗ, ਸਾਂਝਾ ਜੰਗੀ ਅਭਿਆਸ, ਸੰਯੁਕਤ ਰਾਸ਼ਟਰ ਸ਼ਾਂਤੀ ਤੇ ਰੱਖਿਆ ਖੇਤਰ ਵਿਚ ਤਾਲਮੇਲ, ਵਿਸ਼ੇਸ਼ ਬਲਾਂ ਦਾ ਆਦਾਨ-ਪ੍ਰਦਾਨ ਸ਼ਾਮਿਲ ਹੈ | ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਕਜ਼ਾਕਿਸਤਾਨ ਨਾਲ ਆਪਣੇ ਸਬੰਧਾਂ ਨੂੰ ਬਹੁਤ ਮਹੱਤਵ ਦਿੰਦੇ ਹਾਂ | ਮੋਦੀ ਨੇ ਐਨ. ਸੀ. ‘ਕਾਜਏਟਮਪ੍ਰੋਮ’ ਜੇ. ਐਸ. ਸੀ. ਤੇ ਐਨ. ਪੀ. ਸੀ.ਆਈ.ਐਲ. ਦੇ ਵਿਚਾਲੇ ਸਮਝੌਤੇ ਦਾ ਸਵਾਗਤ ਕੀਤਾ ਜੋ ਊਰਜਾ ਸਬੰਧੀ ਭਾਰਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੰਬੇ ਸਮੇਂ ਦੀ ਕੁਦਰਤੀ ਯੂਰੇਨੀਅਮ ਦੀ ਸਪਲਾਈ ਨਾਲ ਸਬੰਧਿਤ ਹੈ | ਇਸ ਮੌਕੇ ਸਾਂਝਾ ਬਿਆਨ ‘ਤੇਜ਼ ਕਦਮ’ ਜਾਰੀ ਕੀਤਾ ਗਿਆ |
ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਨੁਵਾਦ ਭੇਟ
ਮੋਦੀ ਨੇ ਕਜ਼ਾਕਿਸਤਾਨ ਦੇ ਰਾਸ਼ਟਰਪਤੀ ਨੂਰ ਸੁਲਤਾਨ ਨਜਰਬਾਯੇਵ ਨੂੰ ਗੁਰੂ ਗਰੰਥ ਸਾਹਿਬ ਦਾ ਅੰਗਰੇਜ਼ੀ ਅਨੁਵਾਦ ਸਮੇਤ ਕੁਝ ਧਾਰਮਿਕ ਕਿਤਾਬਾਂ ਭੇਟ ਕੀਤੀਆਂ | ਇਹ ਕਿਤਾਬਾਂ ਉਨ੍ਹਾਂ ਧਰਮਾਂ ਨਾਲ ਸਬੰਧਿਤ ਹਨ ਜਿਨ੍ਹਾਂ ਦੀ ਉਤਪਤੀ ਭਾਰਤ ਵਿਚ ਹੋਈ ਹੈ | ਨਜਰਬਾਯੇਵ ਸਾਲ 2003 ਤੋਂ ਹਰ ਤੀਸਰੇ ਸਾਲ ਅਸਤਾਨਾ ਸਥਿਤ ‘ਪੀਸ ਐਾਡ ਐਕਾਰਡ ਪੈਲੇਸ’ ਵਿਚ ਦੁਨੀਆ ਭਰ ਦੇ ਨੇਤਾਵਾਂ ਤੇ ਰਿਵਾਇਤੀ ਧਰਮਾਂ ਦਾ ਸੰਮੇਲਨ ਕਰਵਾਉਂਦੇ ਹਨ | ਮੋਦੀ ਨੇ ਉਨ੍ਹਾਂ ਨੂੰ ਜੈਨ ਧਰਮ ਦੇ ਸਭ ਤੋਂ ਪਵਿੱਤਰ ਗਰੰਥਾਂ ਵਿਚੋਂ ਇਕ ਜੈਨ ਆਚਾਰੀਆ ਭਦਰਬਾਹੂ ਦੇ ਲਿਖੇ ਗਰੰਥ ‘ਕਲਪਸੂਤਰ’, ਸੰਸਕ੍ਰਿਤ ਵਿਚ ਲਿਖੇ ਬੁੱਧ ਧਰਮ ਦੇ ਸਭ ਤੋਂ ਮਹੱਤਵਪੂਰਨ ਸ਼ਾਸਤਰ ਤੇ ਵਾਲਮੀਕ ਰਾਮਾਇਣ ਦਾ ਪਾਰਸੀ ਅਨੁਵਾਦ ਵੀ ਸ਼ਾਮਿਲ ਹੈ |

Facebook Comment
Project by : XtremeStudioz