Close
Menu

ਭਾਰਤ ਤੇ ਕਿਊਬਾ ਵਧਾਉਣਗੇ ਆਰਥਿਕ ਸਹਿਯੋਗ

-- 01 November,2013

ਹਵਾਨਾ/ਲੰਡਨ— ਕਿਊਬਾ ਦੇ ਕੌਂਸਲ ਆਫ ਸਟੇਟ ਦੇ ਪਹਿਲੇ ਉਪ ਮੁਖੀ ਕੈਨਲ ਅਤੇ ਭਾਰਤ ਦੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਦੋਹਾਂ ਦੇਸ਼ਾਂ ਵਿਚਾਲੇ ਆਰਥਿਕ, ਵਪਾਰਕ ਅਤੇ ਸਹਿਯੋਗ ਦੇ ਸੰਬੰਧਾਂ ਨੂੰ ਹੋਰ ਵਧਾਉਣ ਦਾ ਵਾਅਦਾ ਕੀਤਾ ਹੈ। ਖਬਰਾਂ ਮੁਤਾਬਕ ਦੋਹਾਂ ਚੋਟੀ ਦੇ ਆਗੂਆਂ ਨੇ ਕੌਮਾਂਤਰੀ ਮਸਲੇ ‘ਤੇ ਇਥੇ ਸੋਚ ਵਿਚਾਰ ਕੀਤੀ। ਇਸੇ ਦੌਰਾਨ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦੋ ਦਿਨਾ ਰਸਮੀ ਯਾਤਰਾ ਲਈ ਅੱਜ ਬ੍ਰਿਟੇਨ ਪਹੁੰਚੇ। ਕਿਊਬਾ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ ਅੰਸਾਰੀ ਹਵਾਨਾ ਤੋਂ ਇਥੇ ਪਹੁੰਚੇ।

Facebook Comment
Project by : XtremeStudioz