Close
Menu

ਭਾਰਤ ਤੇ ਥਾਈਲੈਂਡ ਵੱਲੋਂ ਕਈ ਸਮਝੌਤਿਆਂ ‘ਤੇ ਦਸਤਖ਼ਤ

-- 30 June,2015

* ਹਵਾਲਗੀ ਸੰਧੀ ਦੀ ਪੁਸ਼ਟੀ ਦੇ ਦਸਤਾਵੇਜ਼ਾਂ ਦਾ ਕੀਤਾ ਵਟਾਂਦਰਾ
ਬੈਂਕਾਕ, 30 ਜੂਨ -ਅੱਜ ਭਾਰਤ ਅਤੇ ਥਾਈਲੈਂਡ ਨੇ ਦੋਹਰੇ ਟੈਕਸ ਤੋਂ ਬਚਣ ਲਈ ਸੰਧੀ ਸਮੇਤ ਕਈ ਮਹੱਤਵ ਪੂਰਨ ਸਮਝੌਤਿਆਂ ‘ਤੇ ਦਸਤਖਤ ਕੀਤੇ ਅਤੇ 2013 ਵਿਚ ਕੀਤੀ ਹਵਾਲਗੀ ਸੰਧੀ ਦੀ ਪੁਸ਼ਟੀ ਸਬੰਧੀ ਦਸਤਾਵੇਜ਼ਾਂ ਦਾ ਵਟਾਂਦਰਾ ਕੀਤਾ ਗਿਆ। ਇਸ ਸੰਧੀ ਤਹਿਤ ਭਗੌੜੇ ਦੋਸ਼ੀਆਂ ਦੀ ਹਵਾਲਗੀ ਲਈ ਕਾਨੂੰਨ ਢਾਂਚਾ ਕਾਇਮ ਕੀਤਾ ਗਿਆ ਹੈ। ਟੈਕਸ ਸੰਧੀ ਦੋਹਰੇ ਟੈਕਸ ਤੋਂ ਬਚਣ ਲਈ ਢਾਂਚਾ ਮੁਹੱਈਆ ਕਰਦਾ ਹੈ ਅਤੇ ਟੈਕਸਾਂ ਸਬੰਧੀ ਵਿਤੀ ਚੋਰੀ ਰੋਕਦੀ ਹੈ ਤਾਂ ਜੋ ਦੁਵੱਲੇ ਆਰਥਿਕ ਸਹਿਯੋਗ ਨੂੰ ਉਤਸ਼ਾਹ ਮਿਲੇ। ਆਪਣੀ ਤਿੰਨ ਦਿਨਾ ਯਾਤਰਾ ਦੇ ਆਖਰੀ ਦਿਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੁਵੱਲੇ ਸਹਿਯੋਗ ਬਾਰੇ ਭਾਰਤ-ਥਾਈਲੈਂਡ ਜਾਇੰਟ ਕਮਿਸ਼ਨ ਦੀ 7ਵੀਂ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ। ਦੋਵਾਂ ਦੇਸ਼ਾਂ ਨੇ 2013 ਵਿਚ ਅੱਤਵਾਦ, ਸਰਹੱਦ ਪਾਰ ਜੁਰਮਾਂ, ਆਰਥਿਕ ਅਪਰਾਧਾਂ ਵਗੈਰਾ ਵਿਚ ਸ਼ਾਮਿਲ ਦੋਸ਼ੀਆਂ ਸਮੇਤ ਭਗੌੜੇ ਦੋਸ਼ੀਆਂ ਦੀ ਹਵਾਲਗੀ ਲਈ ਕਾਨੂੰਨੀ ਢਾਂਚਾ ਮੁਹੱਈਆ ਕਰਨ ਵਾਸਤੇ ਦੋਵਾਂ ਦੇਸ਼ਾਂ ਨੇ ਹਵਾਲਗੀ ਸੰਧੀ ‘ਤੇ ਦਸਤਖਤ ਕੀਤੇ ਸਨ। ਦਸਤਾਵੇਜ਼ਾਂ ਦੇ ਵਟਾਂਦਰੇ ਨਾਲ ਦੋਵਾਂ ਦੇਸ਼ਾਂ ਨੂੰ ਭਗੌੜਿਆਂ ਦੀ ਤੇਜ਼ੀ ਨਾਲ ਹਵਾਲਗੀ ਵਿਚ ਮਦਦ ਮਿਲੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸੰਧੀ ਨਾਲ ਦੋਵਾਂ ਦੇਸ਼ਾਂ ਦੀਆਂ ਸੁਰੱਖਿਆ ਏਜੰਸੀਆਂ ਵਿਚਕਾਰ ਸਬੰਧ ਹੋਰ ਮਜਬੂਤ ਹੋਣਗੇ। ਦੋਵਾਂ ਧਿਰਾਂ ਨੇ ਨਾਲੰਦਾ ਯੂਨੀਵਰਸਿਟੀ ਦੀ ਸਥਾਪਨਾ ਸਬੰਧੀ ਵੀ ਇਕ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਗਏ ਹਨ। ਇਸ ਸਮਝੌਤੇ ‘ਤੇ ਦਸਤਖਤ ਕਰਕੇ ਥਾਈਲੈਂਡ ਬਿਹਾਰ ਵਿਚ ਨਾਲੰਦਾ ਯੂਨੀਵਰਸਿਟੀ ਦੀ ਸਥਾਪਨਾ ਵਿਚ ਦੂਸਰੇ ਪੂਰਬੀ ਏਸ਼ੀਆ ਦੇ ਚੋਟੀ ਦੇ ਦੇਸ਼ਾਂ ‘ਚ ਸ਼ਾਮਿਲ ਹੋ ਗਿਆ ਹੈ। ਸਮਝੌਤਿਆਂ ‘ਤੇ ਦਸਤਖਤ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਥਾਈਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਜਨਰਲ ਤਾਨਾਸਕ ਪਤੀਮਾਪਰੈਗੋਰਨ ਨੇ ਕੀਤੇ। ਸ੍ਰੀਮਤੀ ਸਵਰਾਜ ਦੀ ਯਾਤਰਾ ਦੌਰਾਨ ਇਕ ਹੋਰ ਮਹੱਤਵਪੂਰਣ ਘਟਨਾ ਵਿਚ ਥਾਈਲੈਂਡ ਦੀ ਯੂਨੀਵਰਸਿਟੀਆਂ ਚੋਂ ਇਕ ਵਿਚ ਆਯੁਰਵੈਦ ਚੇਅਰ ਸਥਾਪਤ ਕਰਨ ਲਈ ਇਕ ਸਮਝੌਤੇ ‘ਤੇ ਦਸਤਖਤ ਕੀਤੇ ਗਏ। ਇਹ ਸਮਝੌਤਾ ਅਯੂਸ਼ ਮੰਤਰਾਲੇ ਅਤੇ ਥਾਈਲੈਂਡ ਦੀ ਰੰਗਸਿਟ ਯੂਨੀਵਰਸਿਟੀ ਵਿਚਕਾਰ ਕੀਤਾ ਗਿਆ ਹੈ ਜਿਸ ਤਹਿਤ ਆਯੁਰਵੈਦ ਸਾਇੰਸਜ਼ ਵਿਚ ਖੋਜ ਲਈ ਕੇਂਦਰੀ ਕੌਂਸਿਲ ਆਯੁਰਵੈਦ ਵਿਚ ਅਕਾਦਮਿਕ ਅਤੇ ਖੋਜ ਕਾਰਵਾਈਆਂ ਲਈ ਥਾਈ ਯੂਵਰਸਿਟੀ ਵਿਖੇ ਚੇਅਰ ਕਾਇਮ ਕੀਤੀ ਜਾਵੇਗੀ। ਇਸ ਵਿਸ਼ੇਸ਼ ਸਮਝੌਤੇ ‘ਤੇ ਥਾਈਲੈਂਡ ਵਿਚ ਭਾਰਤ ਦੇ ਰਾਜਦੂਤ ਹਰਸ਼ ਵਰਧਨ ਸ਼ਰਿੰਗਲਾ ਅਤੇ ਰੰਗਸਿਟ ਯੂਨੀਵਰਸਿਟੀ ਦੇ ਪ੍ਰਧਾਨ ਅਰਹਿਤ ਕੁਆਰੀਰਤ ਨੇ ਕੀਤੇ। ਵਿਦੇਸ਼ ਮੰਤਰਾਲ ਦੇ ਬੁਲਾਰੇ ਵਿਕਾਸ ਸਵਰੂਪ ਨੇ ਟਵਿੱਟਰ ‘ਤੇ ਦੱਸਿਆ ਕਿ ਭਵਿੱਖ ਦੇ ਸਬੰਧਾਂ ਦਾ ਨੀਂਹ ਰੱਖਦਿਆਂ ਭਾਰਤ ਅਤੇ ਥਾਈਲੈਂਡ ਨੇ ਮਹੱਤਵਪੂਰਣ ਸਮਝੌਤਿਆਂ ‘ਤੇ ਦਸਤਖਤ ਕੀਤੇ ਹਨ।

Facebook Comment
Project by : XtremeStudioz