Close
Menu

ਭਾਰਤ ਤੇ ਪਾਕਿ ਵੱਲੋਂ ਮਾਹੌਲ ਸ਼ਾਂਤ ਕਰਨ ਦਾ ਫ਼ੈਸਲਾ

-- 22 September,2015

ਜੰਮੂ, 22  ਸਤੰਬਰ: ਭਾਰਤ ਅਤੇ ਪਾਕਿਸਤਾਨ ਦੇ ਸੀਨੀਅਰ ਫੌਜੀ ਅਧਿਕਾਰੀਆਂ ਨੇ ਅੱਜ ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ ਵਿੱਚ ਫਲੈਗ ਗੱਲਬਾਤ ਕੀਤੀ ਅਤੇ ਦੋਵਾਂ ਦੇਸ਼ਾਂ ਨੇ ਕੰਟਰੋਲ ਰੇਖਾ (ਅੈਲਓਸੀ) ’ਤੇ ਹਾਲਾਤ ਸ਼ਾਂਤ ਰੱਖਣ ਲੲੀ ਕੰਮ ਕਰਨ ਅਤੇ ਸੰਜਮ ਬਣਾਏ ਰੱਖਣ ’ਤੇ ਸਹਿਮਤੀ ਜਤਾੲੀ।

ਸੁਰੱਖਿਆ ਵਿਭਾਗ ਦੇ ਲੋਕ ਸੰਪਰਕ ਅਫ਼ਸਰ (ਪੀਆਰਓ) ਅੈਸਐਨ ਅਚਾਰੀਆ ਨੇ ਕਿਹਾ ਕਿ ਬ੍ਰਿਗੇਡੀਅਰ ਕਮਾਂਡਰ ਪੱਧਰ ਦੀ ਫਲੈਗ ਗੱਲਬਾਤ ਅੱਜ ਸਵੇਰੇ 11:30 ਵਜੇ ਪੁਣਛ ਸੈਕਟਰ ’ਚ ਚਾਕਨ-ਕਾ-ਬਾਗ ਐਲਓਸੀ ਕਰਾਂਸਿੰਗ ਪੁਆਇੰਟ ’ਤੇ ਕੀਤੀ ਗੲੀ। ਪੀਆਰਓ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਨੁਮਾਇੰਦਿਆਂ ਨੇ ਕੰਟਰੋਲ ਰੇਖਾ ’ਤੇ ਜਾਰੀ ਗੋਲੀਬੰਦੀ ਦੀ ੳੁਲੰਘਣਾ, ਨਾਗਰਿਕਾਂ ਨੂੰ ਨਿਸ਼ਾਨਾ ਬਣਾੳੁਣ ਦੀਆਂ ਘਟਨਾਵਾਂ ਵਰਗੇ ਮੁੱਦਿਆਂ ’ਤੇ ਗੱਲਬਾਤ ਕੀਤੀ। ੳੁਨ੍ਹਾਂ ਕਿਹਾ ਕਿ, ‘‘ਦੋਵੇਂ ਪੱਖ ਸੰਜਮ ਵਰਤਣ ਦੇ ਮਹੱਤਵ ਨੂੰ ਸਮਝ ਗਏ ਹਨ ਅਤੇ ਹਾਲਾਤ ਨੂੰ ਸ਼ਾਂਤ ਕਰਨ ਲੲੀ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ।’’ ਕਰੀਬ ਇੱਕ ਘੰਟਾ ਚੱਲੀ ਮੀਟਿੰਗ ਵਿੱਚ ਭਾਰਤ ਵੱਲੋਂ ਬ੍ਰਿਗੇਡੀਅਰ ਐਚਐਸ ਸਰੀਨ ਨੇ ਸ਼ਿਰਕਤ ਕੀਤੀ ਤੇ ਪਾਕਿਸਤਾਨ ਦੀ ਨੁਮਾਇੰਦਗੀ ਬ੍ਰਿਗੇਡੀਅਰ ੳੁਸਮਾਨ ਨੇ ਕੀਤੀ। ਐਲਓਸੀ ’ਤੇ ਪੁਣਛ ਜ਼ਿਲ੍ਹੇ ਵਿੱਚ ਪਾਕਿਸਤਾਨੀ ਫੌਜੀਆਂ ਵੱਲੋਂ ਮੋਰਟਾਰ ਬੰਬਾਂ, ਆਰਪੀਜੀ ਅਤੇ ਆਟੋਮੈਟਿਕ ਹਥਿਆਰਾਂ ਨਾਲ ਕਰੀਬ 20 ਦਿਨ ਗੋਲੀਬਾਰੀ ਜਾਰੀ ਰਹਿਣ ਮਗਰੋਂ ਬ੍ਰਿਗੇਡੀਅਰ ਪੱਧਰ ਦੀ ਪਹਿਲੀ ਫਲੈਗ ਗੱਲਬਾਤ ਹੋੲੀ ਹੈ।

ਬੀਤੇ ਐਤਵਾਰ ਪਾਕਿਸਤਾਨ ਵੱਲੋਂ ਰਾਜੌਰੀ ਜ਼ਿਲ੍ਹੇ ਵਿੱਚ ਐਲਓਸੀ ’ਤੇ ਮੰਜਾਕੋਟਰ ਸੈਕਟਰ ਵਿੱਚ ਬੀਐਸਐਫ ਦੀਆਂ ਚੌਕੀਆਂ ’ਤੇ ਗੋਲੀਬਾਰੀ ਵਿੱਚ ਬੀਐਸਐਫ ਦੇ ਏਐਸਆੲੀ ਸੋਹਨ ਸ਼ਹੀਦ ਹੋ ਗਏ। ਪਿਛਲੀ ਬ੍ਰਿਗੇਡ ਕਮਾਂਡਰ ਪੱਧਰ ਦੀ ਮੀਟਿੰਗ ਬੀਤੀ ਚਾਰ ਸਤੰਬਰ ਨੂੰ ਹੋੲੀ ਸੀ।

Facebook Comment
Project by : XtremeStudioz