Close
Menu

ਭਾਰਤ ਤੇ ਸਵੀਡਨ ਫਿਰ ਸ਼ੁਰੂ ਕਰਨਗੇ ਗੱਲਬਾਤ

-- 02 June,2015

ਸਟਾਕਹੋਮ – ਭਾਰਤ ਅਤੇ ਸਵੀਡਨ ਨੇ ਸੰਬੰਧਾਂ ਨੂੰ ਵਧੀਆ ਬਣਾਉਣ ਲਈ ਅੱਜ ਵੱਖ-ਵੱਖ ਸਮਝੌਤਿਆਂ ‘ਤੇ ਹਸਤਾਖਰ ਕੀਤੇ ਅਤੇ ਦੋ-ਪੱਖੀ ਰਣਨੀਤਕ ਗੱਲਬਾਤ ਫਿਰ ਤੋਂ ਸ਼ੁਰੂ ਕਰਨ ਦਾ ਫੈਸਲਾ ਲਿਆ। ਇਸ ਦੇ ਇਲਾਵਾ ਭਾਰਤ ਦੀ ਅਗਾਂਹਵਧੂ ‘ਮੇਕ ਇਨ ਇੰਡੀਆ’ ਪਹਿਲ ਦੇ ਤਹਿਤ ਦੇਸ਼ ਦੇ ਰੱਖਿਆ ਖੇਤਰ ਵਿਚ ਸਵੀਡਿਸ਼ ਨਿਵੇਸ਼ ਦੇ ਤਰੀਕਿਆਂ ਦਾ ਪਤਾ ਲਗਾਉਣ ‘ਤੇ ਸਹਿਮਤੀ ਬਣੀ। ਸਵੀਡਨ ਦੇ ਪ੍ਰਧਾਨ ਮੰਤਰੀ ਸਟੀਫਨ ਲੋਵੇਨ ਨੇ ਆਪਣੇ ਮੰਤਰੀ ਮੰਡਲ ਦੇ ਸਹਿਯੋਗੀਆਂ ਸਮੇਤ ਰਾਸ਼ਟਰਪਤੀ ਪ੍ਰਣਬ ਮੁਖਰਜੀ  ਨਾਲ  ਮੁਲਾਕਾਤ ਕੀਤੀ ਅਤੇ ਦੋ-ਪੱਖੀ ਰਣਨੀਤਕ ਗੱਲਬਾਤ ਸ਼ੁਰੂ ਕਰਨ ਦੇ ਫੈਸਲੇ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ।

Facebook Comment
Project by : XtremeStudioz