Close
Menu

ਭਾਰਤ ਤੋਂ ਮੈਲਬੋਰਨ ਭੇਜੇ ਚੌਲਾਂ ‘ਚੋਂ ਮਿਲੇ ਨਸ਼ੀਲੇ ਪਦਾਰਥ, 4 ਕਾਬੂ

-- 25 September,2013

ਮੈਲਬੋਰਨ,25 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਭਾਰਤ ਤੋਂ ਜਹਾਜ਼ ਰਾਹੀਂ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ‘ਚ ਭੇਜੇ ਗਏ ਚੌਲਾਂ ‘ਚੋਂ ਭਾਰੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਆਸਟ੍ਰੇਲੀਅਨ ਪੁਲਸ ਨੇ ਇਸ ਸੰਬੰਧ ‘ਚ ਇਕ ਭਾਰਤੀ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧ ‘ਚ ਅਜੇ ਹੋਰ ਗ੍ਰਿਫਤਾਰੀਆਂ ਅਤੇ ਖੁਲਾਸਾ ਹੋਣ ਦੀ ਸੰਭਾਵਨਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜੁਲਾਈ ਮਹੀਨੇ ‘ਚ ਭਾਰਤ ਤੋਂ ਆਸਟ੍ਰੇਲੀਆ ਭੇਜੇ ਗਏ ਚਾਵਲ ‘ਚ 274 ਕਿਲੋ ਦੇ ਕਰੀਬ ਐਫੀਡਰੀਨ (ਇਕ ਨਸ਼ੀਲਾ ਪਦਾਰਥ) ਬਰਾਮਦ ਹੋਇਆ ਸੀ। ਜਾਂਚ ਕਰਤਾ ਅਧਿਕਾਰੀਆਂ ਨੇ ਦੱਸਿਆ ਕਿ ਥੋੜੀ ਮਾਤਰਾ ‘ਚ ਇਸ ਨਸ਼ੀਲੇ ਪਦਾਰਥ ਦੀ ਵਰਤੋਂ ਜ਼ੁਕਾਮ ਦੀ ਦਵਾਈ ਬਣਾਉਣ ਲਈ ਕੀਤੀ ਜਾਂਦੀ ਹੈ, ਜਦੋਂ ਕਿ ਭਾਰੀ ਮਾਤਰਾ ‘ਚ ਇਸ ਪਦਾਰਥ ਤੋਂ ਕ੍ਰਿਸਟਲ ਮੈਥਮਫੈਟਾਮਾਈਨ (ਇਕ ਨਸ਼ੀਲੀ ਦਵਾਈ) ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿੰਨੀ ਮਾਤਰਾ ‘ਚ  ਐਫੀਡਰੀਨ ਮਿਲਿਆ ਹੈ, ਉਸ ਨਾਲ 200 ਕਿਲੋਗ੍ਰਾਮ ਕ੍ਰਿਸਟਲ ਤਿਆਰ ਕੀਤਾ ਜਾ ਸਕਦਾ ਹੈ, ਜਿਸ ਦੀ ਕੀਮਤ ਬਜ਼ਾਰ ‘ਚ 200 ਮਿਲੀਅਨ ਡਾਲਰ ਬਣਦੀ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਇਤਿਹਾਸ ‘ਚ ਇਹ ਅਜਿਹੀ ਦੂਜੀ ਸਭ ਤੋਂ ਵੱਡੀ ਬਰਾਮਦਗੀ ਹੈ। ਇਸ ਤੋਂ ਪਹਿਲਾਂ 2001 ‘ਚ 800 ਕਿਲੋਗ੍ਰਾਮ ਐਫੀਡਰੀਨ ਦੀ ਇਕ ਖੇਪ ਫੜ੍ਹੀ ਗਈ ਸੀ। ਪੁਲਸ ਨੇ ਇਸ ਸੰਬੰਧ ‘ਚ ਇਕ ਆਸਟ੍ਰੇਲੀਅਨ ਤੋਂ ਇਲਾਵਾ ਦੋ ਕੈਨੇਡੀਅਨ ਨਾਗਰਿਕਾਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ, ਜਦੋਂ ਕਿ ਆਸਟ੍ਰੇਲੀਅਨ ਫੈਡਰਲ ਪੁਲਸ ਵਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਦੇ ਆਧਾਰ ‘ਤੇ ਇਕ ਭਾਰਤੀ ਨਾਗਰਿਕ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨਸ਼ੀਲੇ ਪਦਾਰਥ ਦੀ ਸਪਲਾਈ ਸਿਡਨੀ ਦੇ ਨੀਮ ਸ਼ਹਿਰੀ ਖੇਤਰਾਂ ‘ਚ ਕੀਤੀ ਜਾਣੀ ਸੀ। ਉਨ੍ਹਾਂ ਇਆਨ ਮੈਕਰਟਨੀ ਨਾਮੀ ਅਧਿਕਾਰੀ ਨੇ ਦੱਸਿਆ ਕਿ ਇਸ ਬਰਾਮਦਗੀ ਨਾਲ ਇਕ ਕੌਮਾਂਤਰੀ ਗਿਰੋਹ ਨੂੰ ਬੇਨਕਾਬ ਕੀਤਾ ਗਿਆ ਹੈ ਅਤੇ ਇਸ ਨਾਲ ਨਸ਼ੀਲੇ ਪਦਾਰਥਾਂ ਦੀ ਆਸਟ੍ਰੇਲੀਆ ‘ਚ ਆਵਾਜਾਈ ਨੂੰ ਲਗਾਮ ਪਾਉਣ ‘ਚ ਸਫਲਤਾ ਮਿਲੇਗੀ।

Facebook Comment
Project by : XtremeStudioz