Close
Menu

ਭਾਰਤ ਦਾ ਟਾਕਰਾ ਕਰਨ ਲਈ ਤਿਆਰ ਹੈ ਬੰਗਲਾਦੇਸ਼: ਮੁਰਤਜ਼ਾ

-- 22 May,2015

ਢਾਕਾ— ਬੰਗਲਾਦੇਸ਼ ਦੇ ਕਪਾਤਨ ਮਸ਼ਰਫੇ ਮੁਰਤਜ਼ਾ ਨੇ ਅਗਲੇ ਮੀਹਨੇ ਘਰੇਲੂ ਲੜੀ ਲਈ ਭਾਰਤ ਦੇ ਮਜ਼ਬੂਤ ਦਲ ਉਤਾਰਨ ਦੇ ਫੈਸਲੇ ‘ਤੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਉਸਦੀ ਟੀਮ ਇਸ ਸਖਤ ਚੁਣੌਤੀ ਲਈ ਤਿਆਰ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਨੇ ਬੁੱਧਵਾਰ ਨੂੰ ਵਿਰਾਟ ਕੋਹਲੀ ਦੀ ਅਗਵਾਈ ਵਿਚ ਟੈਸਟ ਟੀਮ ਤੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਵਨ ਡੇ ਲੜੀ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਸੀ। ਬੋਰਡ ਦੇ ਇਸ ਦੌਰੇ ਲਈ ਮਜਬੂਤ ਟੀਮ ਖਿਡਾਉਣ ਨਾਲ ਸੀਨੀਅਰ ਖਿਡਾਰੀਆਂ ਦੇ ਬੰਗਲਾਦੇਸ਼ ਦੌਰੇ ਤੋਂ ਆਰਾਮ ਦੀਆਂ ਸਾਰੀਆਂ ਖਬਰਾਂ ਵੀ ਦੂਰ ਹੋ ਗਈਆਂ ਹਨ।
ਮੁਰਤਜ਼ਾ ਨੇ ਕਿਹਾ, ”ਅਸੀਂ ਉਮੀਦ ਕਰ ਰਹੇ ਸੀ ਕਿ ਭਾਰਤ ਆਪਣੀ ਮਜ਼ਬੂਤ ਟੀਮ ਦੇ ਨਾਲ ਹੀ ਬੰਗਲਾਦੇਸ਼ ਦੌਰੇ ਲਈ ਆਵੇ। ਟੀਮ ਦੇ ਸਾਰੇ ਖਿਡਾਰੀ ਇਸ ਤਰ੍ਹਾਂ ਦੀ ਉਮੀਦ ਕਰ ਰਹੇ ਸਨ। ਅਸੀਂ ਜਾਣਦੇ ਹਾਂ ਕਿ ਭਾਰਤੀ ਟੀਮ ਸਾਡੇ ਲਈ ਇਕ ਵੱਡੀ ਚੁਣੌਤੀ ਹੋਵੇਗੀ। ਅਜਿਹੇ ਵਿਚ ਜਦੋਂ ਭਾਰਤ ਦੀ ਨੰਬਰ ਇਕ ਟੀਮ ਆ ਰਹੀ ਹੈ ਤਾਂ ਸਾਡੇ ਲਈ ਚੁਣੌਤੀ ਹੋਰ ਵੀ ਸਖਤ ਹੋਵੇਗੀ ਪਰ ਅਸੀਂ ਇਸ ਲਈ ਪੂਰੀ ਤਰ੍ਹਾਂ ਤਿਆਰ ਹਾਂ।”

Facebook Comment
Project by : XtremeStudioz