Close
Menu

ਭਾਰਤ ਦੀਆਂ ਉਮੀਦਾਂ ‘ਤੇ ਫਿਰਿਆ ਪਾਣੀ, ਪਰ ਬਣੀ ਰਹੇਗੀ ਬਾਦਸ਼ਾਹਤ

-- 23 October,2013

India-vs-Australia-1st-Test-Live-Score-Match-Highlights-22-to-26-Feb-Chennaiਰਾਂਚੀ,23 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (42) ਦੌੜਾਂ ‘ਤੇ 3 ਵਿਕਟ ਦੀ ਅਗਵਾਈ ‘ਚ ਭਾਰਤੀ ਗੇਂਦਬਾਜ਼ਾਂ ਨੇ ਮੌਜੂਦਾ ਸੀਰੀਜ਼ ‘ਚ ਪਹਿਲੀ ਵਾਰ ਕੁਝ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਆਸਟ੍ਰੇਲੀਆ ਨੂੰ 295 ‘ਤੇ ਰੋਕਿਆ ਪਰ ਸ਼ਾਮ ਨੂੰ ਤੇਜ਼ ਬਾਰਸ਼ ਨੇ ਭਾਰਤ ਦੀ ਬੁੱਧਵਾਰ ਨੂੰ ਚੌਥਾ ਵਨਡੇ ਜਿੱਤਣ ਦੀ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਮੈਚ ਤਾਂ ਰੱਦ ਹੋ ਗਿਆ ਪਰ ਭਾਰਤ ਦੀ ਵਨਡੇ ਰੈਂਕਿੰਗ ਵਿਚ ਬਾਦਸ਼ਾਹਤ ਬਣੀ ਰਹੇਗੀ। ਭਾਰਤ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਚੰਗੀ ਸ਼ੁਰੂਆਤ ਕੀਤੀ ਸੀ । ਭਾਰਤ ਨੇ 4.1 ਓਵਰ ਵਿਚ ਬਿਨਾ ਕੋਈ ਵਿਕਟ ਗੁਆਏ 27 ਦੌੜਾਂ ਬਣਾਈਆਂ ਸਨ ਪਰ ਬਾਰਸ਼ ਆਉਣ ਨਾਲ ਫਿਰ ਖੇਡ ਸੰਭਵ ਨਹੀਂ ਹੋ ਸਕਿਆ ਅਤੇ ਅੰਪਾਇਰਾਂ ਨੇ ਰਾਤ ਤਕਰੀਬਨ 9 ਵਜੇ ਮੈਚ ਰੱਦ ਕਰਨ ਦਾ ਫੈਸਲਾ ਕੀਤਾ। ਮੈਦਾਨ ‘ਚ ਪਾਣੀ ਭਰੇ ਹੋਣ ਅਤੇ ਪਿਚ ‘ਤੇ ਲੱਗੇ ਕਵਰ ਦੇ ਉਪਰ ਪਾਣੀ ਜਮ੍ਹਾ ਰਹਿਣ ਦੇ ਕਾਰਨ ਮੈਤ ਦੁਬਾਰਾ ਸ਼ੁਰੂ ਕਰਨਾ ਸੰਭਵ ਨਹੀਂ ਸੀ। ਮੈਚ ਜਦੋਂ ਰੁਕਿਆ ਤਾਂ ਸ਼ਿਖਰ ਧਵਨ 14 ਅਤੇ ਰੋਹਿਤ ਸ਼ਰਮਾ 9 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ। ਇਸ ਮੈਚ ਦੇ ਰੱਦ ਹੋਣ ਦੇ ਬਾਵਜੂਦ ਵੀ ਵਨਡੇ ਰੈਂਕਿੰਗ ਵਿਚ ਭਾਰਤ ਦਾ ਨੰਬਰ ਇਕ ਸਥਾਨ ਬਰਕਰਾਰ ਰਹੇਗਾ ਭਾਵੇਂ ਆਸਟ੍ਰੇਲੀਆ ਬਾਕੀ ਤਿੰਨ ਮੈਚ ਜਿੱਤ ਵੀ ਜਾਵੇ।

Facebook Comment
Project by : XtremeStudioz