Close
Menu

ਭਾਰਤ ਦੀ ਖੂਫੀਆ ਏਜੰਸੀ ਰਾ ਖਿਲਾਫ ਪਾਕਿ ਅੰਤਰਰਾਸ਼ਟਰੀ ਮੰਚ ‘ਚੇ ਚੁੱਕੇਗੀ ਆਵਾਜ਼

-- 01 August,2015

ਇਸਲਾਮਾਬਾਦ— ਪਾਕਿਸਤਾਨ ਭਾਰਤ ਦੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗਰ (ਰਾ) ਦੇ ਦੇਸ਼ ਦੇ ਅੰਦਰ ਗਤੀਵਿਧੀਆਂ ‘ਚ ਸ਼ਾਮਿਲ ਹੋਣ ਦੇ ਮਾਮਲੇ ਨੂੰ ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਮੰਚਾਂ ‘ਤੇ ਚੁੱਕਣ ‘ਤੇ ਵਿਚਾਰ ਕਰ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਰਾਸ਼ਟਰੀ ਸੁਰੱਖਿਆ ਮਾਮਲਿਆਂ ਦੇ ਸੀਨੀਅਰ ਸਲਾਹਕਾਰ ਸਰਤਾਜ ਅਜ਼ੀਜ਼ ਨੇ ਸ਼ੁੱਕਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ‘ਚ ਇੰਟਰਵਿਊ ਦੌਰਨ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਰਾ ਦੀਆਂ ਗਤੀਵਿਧੀਆਂ ਦੇ ਸਵਾਲ ਨੂੰ ਦੁਨੀਆ ਭਰ ਦੇ ਕਈ ਨੇਤਾਵਾਂ ਨਾਲ ਗੱਲਬਾਤ ਦੌਰਾਨ ਚੁੱਕਿਆ ਵੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਰਾ ਦੀਆਂ ਗਤੀਵਿਧੀਆਂ ਦੇ ਮਸਲੇ ਨੂੰ ਸੰਯੁਕਤ ਰਾਸ਼ਟਰ ਮਹਾਸਭਾ ‘ਚ ਆਪਣੇ ਭਾਸ਼ਣ ‘ਚ ਚੁੱਕਣਗੇ।
ਇਕ ਹੋਰ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਭਾਰਤ ਦੇ ਗੁਰਦਾਸਪੁਰ ‘ਚ ਅੱਤਵਾਦੀ ਹਮਲੇ ਦੀ ਪਹਿਲਾਂ ਹੀ ਨਿੰਦਾ ਕਰ ਚੁੱਕੀ ਹੈ ਪਰ ਜਾਂਚ ਤੋਂ ਪਹਿਲਾਂ ਕਿਸੇ ‘ਤੇ ਦੋਸ਼ ਲਗਾਉਮਾ ਠੀਕ ਨਹੀਂ ਹੈ। ਉਂਝ ਪਾਕਿਸਤਾਨ ਸਰਕਾਰ ਇਸ ਸੰਬੰਧ ‘ਚ ਭਾਰਤ ਦੇ ਦੋਸ਼ ਦਾ ਖੰਡਨ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇਹ ਵੀ ਸਾਫ ਕਰ ਚੁੱਕਾ ਹੈ ਕਿ ਭਾਰਤ ਵੱਲੋਂ ਕਿਸੇ ਵੀ ਖਤਰੇ ਦਾ ਸਾਹਮਣਾ ਕਰਨ ਦੇ ਉਹ ਸਮਰੱਥ ਹਨ। ਅਜ਼ੀਜ਼ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਵਾਦ ਦਾ ਮੁੱਖ ਮੁੱਦਾ ਹੈ। ਅਜਿਹੇ ‘ਚ ਉਸ ਨੂੰ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਦੇ ਮੁਤਾਬਕ ਹਲ ਕਰਨਾ ਜ਼ਰੂਰੀ ਹੈ।

Facebook Comment
Project by : XtremeStudioz