Close
Menu

ਭਾਰਤ ਦੁਨੀਆਂ ਦਾ ਅਤਿਅੰਤ ਸਹਿਣਸ਼ੀਲ ਦੇਸ਼: ਰਾਜਨਾਥ ਸਿੰਘ

-- 24 December,2018

ਲਖਨਊ, 24 ਦਸੰਬਰ
ਦੇਸ਼ ਵਿਚ ਵੱਧ ਰਹੀ ਅਸਹਿਣਸ਼ੀਲਤਾ ਦੇ ਦੋਸ਼ਾਂ ਨੂੰ ਸਿਰੇ ਤੋਂ ਦਰਕਿਨਾਰ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਦੁਨੀਆਂ ਵਿਚ ਭਾਰਤ ਜਿੰਨਾ ਸ਼ਹਿਣਸ਼ੀਲ ਦੇਸ਼ ਕੋਈ ਵੀ ਨਹੀਂ ਹੈ।
ਕਿੰਗ ਜਾਰਜ’ਜ਼ ਮੈਡੀਕਲ ਯੂਨੀਵਰਸਿਟੀ ਦੇ 114ਵੇਂ ਸਥਾਪਨਾ ਦਿਵਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਵਿਚ ਜਿੰਨੀ ਸ਼ਹਿਣਸ਼ੀਲਤਾ ਹੈ, ਉਹ ਸਮਝਦੇ ਹਨ ਕਿ ਇੰਨੀ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਨਹੀਂ ਮਿਲਦੀ। ਭਾਰਤ ਦੁਨੀਆਂ ਦਾ ਇੱਕ ਅਜਿਹਾ ਦੇਸ਼ ਹੈ ਜਿੱਥੇ ਵੱਖ-ਵੱਖ ਪ੍ਰਮੁੱਖ ਧਰਮਾਂ ਦੇ ਲੋਕ ਆਪਸੀ ਮਿਲਵਰਤਨ ਨਾਲ ਰਹਿੰਦੇ ਹਨ। ਬੁਲੰਦਸ਼ਹਿਰ ਵਿਚ ਪੁਲੀਸ ਮੁਲਾਜ਼ਮ ਦੀ ਭੀੜ ਵੱਲੋਂ ਕੀਤੀ ਹੱਤਿਆ ਤੋਂ ਬਾਅਦ ਅਭਿਨੇਤਾ ਨਸੀਰੂਦੀਨ ਸ਼ਾਹ ਦੇ ਆਏ ਬਿਆਨ ਦੇ ਸੰਦਰਭ ਵਿਚ ਗ੍ਰਹਿ ਮੰਤਰੀ ਦੇ ਇਸ ਬਿਆਨ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਨਸੀਰੂਦੀਨ ਨੇ ਕਿਹਾ ਸੀ ਕਿ ਭੀੜ ਵੱਲੋਂ ਪੁਲੀਸ ਮੁਲਾਜ਼ਮ ਦੀ ਹੱਤਿਆਂ ਤੋਂ ਵੱਧ ਅਹਿਮੀਅਤ ਗਾਂ ਦੀ ਮੌਤ ਨੂੰ ਦਿੱਤੀ ਜਾ ਰਹੀ ਹੈ।
ਜਦੋਂ ਗ੍ਰਹਿ ਮੰਤਰੀ ਨੂੰ ਸਾਈਬਰ ਚੌਕਸੀ ਸਬੰਧੀ ਜਾਰੀ ਹੁਕਮਾਂ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੰਤਰਾਲਾ ਇਸ ਸਬੰਧੀ ਪਹਿਲਾਂ ਹੀ ਸੰਸਦ ਵਿਚ ਸਪਸ਼ਟੀਕਰਨ ਦੇ ਚੁੱਕਾ ਹੈ ਅਤੇ ਉਹ ਸੰਸਦ ਤੋਂ ਬਾਹਰ ਕੁੱਝ ਨਹੀਂ ਕਹਿਣਗੇ।

Facebook Comment
Project by : XtremeStudioz