Close
Menu

ਭਾਰਤ ਦੇ ਨਾਲ ਸੰਯੁਕਤ ਬਿਆਨ ‘ਚ ਕਸ਼ਮੀਰ ਸਬੰਧੀ ਚੁੱਪੀ ‘ਤੇ ਸ਼ਰੀਫ ਦੀ ਪਾਕਿ ‘ਚ ਆਲੋਚਨਾ

-- 11 July,2015

ਇਸਲਾਮਾਬਾਦ, 11 ਜੁਲਾਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਮੁਲਾਕਾਤ ਦਾ ਸ਼ੁਰੂਆਤੀ ਸਵਾਗਤ ਕਰਨ ਤੋਂ ਬਾਅਦ ਪਾਕਿਸਤਾਨ ਦੇ ਆਗੂਆਂ ਤੇ ਮੀਡੀਆ ਨੇ ਸੰਯੁਕਤ ਬਿਆਨ ‘ਚ ਜਟਿਲ ਕਸ਼ਮੀਰ ਮੁੱਦੇ ਦਾ ਕੋਈ ਜ਼ਿਕਰ ਨਾ ਹੋਣ ‘ਤੇ ਸਰਕਾਰ ਦੀ ਆਲੋਚਨਾ ਹੋ ਰਹੀ ਹੈ। ਰੂਸ ਦੇ ਉਫਾ ਸ਼ਹਿਰ ‘ਚ ਸ਼ੰਘਾਈ ਸਹਿਯੋਗ ਸੰਗਠਨ ਵਾਰਤਾ ਤੋਂ ਇਲਾਵਾ ਸ਼ਰੀਫ ਤੇ ਮੋਦੀ ਦੀ ਮੁਲਾਕਾਤ ਹੋਈ। ਜਿਸ ਤੋਂ ਬਾਅਦ ਇਕ ਸੰਯੁਕਤ ਬਿਆਨ ਜਾਰੀ ਹੋਇਆ। ਇਸ ਬਿਆਨ ‘ਚ ਅੱਤਵਾਦ ਦਾ ਜ਼ਿਕਰ ਕੀਤਾ ਗਿਆ ਤੇ ਮੁੰਬਈ ਹਮਲਿਆਂ ਦੀ ਸੁਣਵਾਈ ਤੇਜ਼ ਕਰਨ ‘ਤੇ ਜ਼ੋਰ ਦਿੱਤਾ ਗਿਆ। ਜਦਕਿ ਕਸ਼ਮੀਰ ਮੁੱਦੇ ਦਾ ਜ਼ਿਕਰ ਨਾ ਹੋਣ ‘ਤੇ ਪਾਕਿਸਤਾਨ ‘ਚ ਵਿਰੋਧੀ ਧਿਰ ਦੇ ਆਗੂਆਂ ਤੇ ਮੀਡੀਆ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ‘ਤੇ ਜੰਮ ਕੇ ਹਮਲਾ ਸਾਧਿਆ ਹੈ।

Facebook Comment
Project by : XtremeStudioz