Close
Menu

ਭਾਰਤ ਦੌਰੇ ਦੀ ਤਰੀਕ ਦਾ ਅੰਦਾਜ਼ਾ ਲਗਾਉਣਾ ਜਲਦਬਾਜ਼ੀ : ਸਰਤਾਜ ਅਜੀਜ਼

-- 18 July,2015

ਇਸਲਾਮਾਬਾਦ- ਭਾਰਤ-ਪਾਕਿਸਤਾਨ ਸਰਹੱਦ ‘ਤੇ ਵਧਦੇ ਤਣਾਅ ਦੇ ਦਰਮਿਆਨ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਰਤਾਜ ਅਜੀਜ਼ ਨੇ ਕਿਹਾ ਕਿ ਉਫਾ ‘ਚ ਹੋਈ ਸਹਿਮਤੀ ਦੇ ਆਧਾਰ ‘ਤੇ ਆਪਣੇ ਭਾਰਤੀ ਹਮਰੁਤਬਾ ਦੇ ਨਾਲ ਗੱਲਬਾਤ ਲਈ ਉਨ੍ਹਾਂ ਦੇ ਨਵੀਂ ਦਿੱਲੀ ਦੌਰੇ ਬਾਰੇ ਅੰਦਾਜ਼ਾ ਲਗਾਉਣਾ ‘ਜਲਦਬਾਜ਼ੀ’ ਹੈ।
ਅਜੀਜ਼ ਨੇ ਕਿਹਾ ਕਿ ਉਹ ਸਰਹੱਦ ‘ਤੇ ਗੋਲੀਬਾਰੀ ਦੀਆਂ ਘਟਨਾਵਾਂ ‘ਤੇ ਭਾਰਤ ਦੀ ਤਿੱਖੀ ਪ੍ਰਤੀਕਿਰਿਆ ‘ਤੇ ਟਿੱਪਣੀ ਕਰਕੇ ‘ਮਾਹੌਲ ਵਿਗਾੜਨਾ’ ਨਹੀਂ ਚਾਹੁੰਦੇ।
ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਗੱਲਬਾਤ ਲਈ ਆਪਣੇ ਪ੍ਰਸਤਾਵਿਤ ਭਾਰਤ ਦੌਰੇ ਬਾਰੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ, ”ਮੇਰੇ ਦੌਰੇ ਦੇ ਸਮੇਂ ਦਾ ਅੰਦਾਜ਼ਾ ਲਗਾਉਣਾ ਜਲਦਬਾਜ਼ੀ ਹੋਵੇਗੀ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨੀ ਹਮਰੁਤਬਾ ਨਵਾਜ਼ ਸ਼ਰੀਫ ਨੇ ਇਸ ਮਹੀਨੇ ਦੇ ਆਰੰਭ ਵਿਚ ਰੂਸ ਦੇ ਉਫਾ ਸ਼ਹਿਰ ‘ਚ ਐੱਸ. ਸੀ. ਓ. ਸਿਖਰ ਸੰਮੇਲਨ ਮੌਕੇ ਮੁਲਾਕਾਤ ਕੀਤੀ ਸੀ ਅਤੇ ਤੈਅ ਕੀਤਾ ਸੀ ਕਿ ਡੋਭਾਲ ਅਤੇ ਅਜੀਜ਼ ਜਾਂ ਤਾਂ ਅਗਸਤ ਜਾਂ ਸਤੰਬਰ ਵਿਚ ਨਵੀਂ ਦਿੱਲੀ ਵਿਚ ਮਿਲਣਗੇ ਅਤੇ ‘ਅੱਤਵਾਦ ਨਾਲ ਜੁੜੇ ਸਾਰੇ ਮੁੱਦਿਆਂ’ ‘ਤੇ ਚਰਚਾ ਕਰਨਗੇ।

Facebook Comment
Project by : XtremeStudioz