Close
Menu

ਭਾਰਤ ਨੂੰ ਈਬੋਲਾ ਤੋਂ ਘਬਰਾਉਣ ਦੀ ਲੋਡ਼ ਨਹੀਂ: ਮਾਹਿਰ

-- 20 April,2015

ਥਿਰੂਵਨੰਤਪੁਰਮ, ਭਾਰਤ ਨੂੰ ੲੀਬੋਲਾ ਬਿਮਾਰੀ ਤੋਂ ਬਹੁਤੀ ਫਿਕਰ ਕਰਨ ਦੀ ਲੋਡ਼ ਨਹੀਂ ਹੈ ਪਰ ਫਿਰ ਵੀ ਦੇਸ਼ ਨੂੰ ਕਿਸੇ ਹੰਗਾਮੀ ਹਾਲਤ ਨਾਲ ਨਜਿੱਠਣ ਲੲੀ ਹਮੇਸ਼ਾ ਤਿਅਾਰ ਰਹਿਣਾ ਚਾਹੀਦਾ ਹੈ। ਰਾਜੀਵ ਗਾਂਧੀ ਸੈਂਟਰ ਫਾਰ ਬਾੲਿਓਟੈਕਨਾਲੋਜੀ ਵੱਲੋਂ ਕਰਵਾੲੀ ਗੲੀ ਕਾਨਫਰੰਸ ਦੌਰਾਨ ਭਾਸ਼ਨ ਦਿੰਦਿਅਾਂ ਅਮਰੀਕੀ ਮਾਹਿਰ ਥਾਮਸ ਹੋੲੇਨੇਨ ਨੇ ੳੁਕਤ ਵਿਚਾਰ ਪ੍ਰਗਟਾੲੇ। ੳੁਨ੍ਹਾਂ ਕਿਹਾ ਕਿ ਕੋੲੀ ਵੀ ਨਹੀਂ ਜਾਣਦਾ ਕਿ ਅਗਲੀ ਮਹਾਮਾਰੀ ਕਿਹਡ਼ੀ ਹੋੲੇਗੀ।
ਸ੍ਰੀ ਹੋੲੇਨੇਨ ਨੇ ੲੀਬੋਲਾ ਪ੍ਰਭਾਵਿਤ ਅਫ਼ਰੀਕਾ ਦੇ ਹਿੱਸਿਅਾਂ ’ਚ ਮੈਡੀਕਲ ਟੀਮ ਨਾਲ ਕੰਮ ਕੀਤਾ ਹੈ। ੳੁਨ੍ਹਾਂ ਕਿਹਾ,‘‘ਅਸੀਂ ਭਾਵੇਂ ੲੀਬੋਲਾ ਦੇ ਕਹਿਰ ਨੂੰ ਠੱਲ੍ਹਣ ’ਚ ਕਾਮਯਾਬ ਰਹੇ ਪਰ ੲਿੰਨੇ ’ਚ ਹੀ ਸਾਨੂੰ ਤਸੱਲੀ ਨਹੀਂ ਕਰ ਲੈਣੀ ਚਾਹੀਦੀ ਹੈ।’’ ੳੁਨ੍ਹਾਂ ਕਿਹਾ ਕਿ ਮਾਹਿਰਾਂ ਨੇ ੲੀਬੋਲਾ ਪ੍ਰਭਾਵਿਤ ਖੇਤਰਾਂ ’ਚ ਬਿਮਾਰੀ ਦੇ ਫੈਲਾਅ ਨੂੰ ਰੋਕਣ ਲੲੀ ਲੋਕਾਂ ਨੂੰ ਸੁਰੱਖਿਅਤ ਸਰੀਰਕ ਸਬੰਧ ਬਣਾੳੁਣ ’ਤੇ ਜ਼ੋਰ ਦਿੱਤਾ ਹੈ। ੳੁਨ੍ਹਾਂ ਮੁਤਾਬਕ ਖੋਜੀਅਾਂ ਨੇ ਬਿਮਾਰੀ ਦਾ ਪਤਾ ਲਾੳੁਣ ਅਤੇ ੳੁਸ ਦੇ ੲਿਲਾਜ ’ਚ ਨਵੇਂ ਤਜਰਬੇ ਕੀਤੇ ਹਨ।
ਅਮਰੀਕੀ ਮਾਹਿਰ ਨੇ ਕਿਹਾ ਕਿ ਲਾੲੀਬੇਰੀਅਾ ਸਮੇਤ ਹੋਰ ਪੱਛਮੀ ਅਫ਼ਰੀਕੀ ਮੁਲਕਾਂ ’ਚ ਸਿਹਤ ਸਹੂਲਤਾਂ ਨਾ ਦੇ ਬਰਾਬਰ ਹੋਣ ਅਤੇ ਰੋਗ ਦੀ ਪਛਾਣ ’ਚ ਦੇਰੀ ਕਾਰਨ ੲੀਬੋਲਾ ਨੇ ਕਹਿਰ ਮਚਾੲਿਅਾ।  ੳੁਨ੍ਹਾਂ ਕਿਹਾ ਕਿ ਅਧਿਅੈਨਾਂ ’ਚ ਦਰਸਾੲਿਅਾ ਗਿਅਾ ਹੈ ਕਿ ੲੀਬੋਲਾ ਵਾੲਿਰਸ ਫੈਲਿਅਾ ਨਹੀਂ ਹੈ ਅਤੇ ੲਿਸ ਰੋਗ ਦੇ ਹੋਰ ਅੱਗੇ ਫੈਲਣ ਦੇ ਖ਼ਦਸ਼ੇ ਨਿਰਾਧਾਰ ਹਨ।

Facebook Comment
Project by : XtremeStudioz