Close
Menu

ਭਾਰਤ ਨੂੰ ਉਤਪਾਦਨ ਦਾ ਹੱਬ ਬਣਾਉਣ ਲਈ ਪੁਲ ਵਜੋਂ ਕੰਮ ਕਰਨ ਭਾਰਤੀ ਪੇਸ਼ੇਵਰ-ਮੋਦੀ

-- 14 April,2015


ਬਰਲਿਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨੋਵਰ ਤੋਂ ਅੱਜ ਬਰਲਿਨ ਪੁੱਜ ਗਏ। ਜਿਥੇ ਮੋਦੀ ਅਤੇ ਮਰਕਲ ਕੱਲ੍ਹ ਵਿਸਥਾਰਤ ਗੱਲਬਾਤ ਕਰਨਗੇ, ਜਿਸ ‘ਚ ਇਸ ਗੱਲ ‘ਤੇ ਜ਼ੋਰ ਦਿੱਤਾ ਜਾਵੇਗਾ ਕਿ ਭਾਰਤ ਦੇ ਵਿਕਾਸ ਏਜੰਡੇ ‘ਚ ਜਰਮਨੀ ਕਿਸ ਤਰ੍ਹਾਂ ਕੰਮ ਕਰ ਸਕਦਾ ਹੈ। ਬਰਲਿਨ ‘ਚ ਪ੍ਰਧਾਨ ਮੰਤਰੀ ਨੇ ਸੀਮਨਸ ਟੈਕਨੀਕਲ ਅਕੈਡਮੀ ਦਾ ਦੌਰਾ ਵੀ ਕੀਤਾ। ਉਪਰੰਤ ਉਨ੍ਹਾਂ ਨੂੰ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਰਮਨੀ ‘ਚ ਰਹਿ ਰਹੇ ਭਾਰਤੀ ਪੇਸ਼ੇਵਰਾਂ ਨੂੰ ਕਿਹਾ ਕਿ ਉਹ ਭਾਰਤ ਨੂੰ ਵਿਸ਼ਵ ਪੱਧਰ ‘ਤੇ ਉਤਪਾਦਨ ਦਾ ਹੱਬ ਬਣਾਉਣ ‘ਚ ਮਦਦ ਲਈ ਦੋਵੇਂ ਦੇਸ਼ਾਂ ‘ਚ ਪੁਲ ਦਾ ਕੰਮ ਕਰਨ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ‘ਚ ਅਨੁਕੂਲ ਮਾਹੌਲ ਦਾ ਵਾਅਦਾ ਕੀਤਾ। ਮੋਦੀ ਨੇ ਇਥੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਦੋਵੇਂ ਦੇਸ਼ਾਂ ਲਈ ਹਿੱਤਕਾਰੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ, ਉਤਪਾਦਨ ਅਤੇ ਸੇਵਾ ਖੇਤਰ ‘ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਆਈ. ਟੀ. ਕ੍ਰਾਂਤੀ ਦਾ ਜ਼ਿਕਰ ਕਰਦਿਆ ਮੋਦੀ ਨੇ ਕਿਹਾ ਕਿ ਭਾਰਤੀਆਂ ਨੂੰ ਇਸ ‘ਚ ਵੱਡੀ ਭੂਮਿਕਾ ਨਿਭਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਸਿਲੀਕਾਨ ਵੈਲੀ ‘ਚ ਅਨੇਕ ਸੀ. ਈ. ਓ. ਭਾਰਤੀ ਮੂਲ ਦੇ ਹਨ। ਜੇਕਰ ਪੇਸ਼ੇਵਰਾਂ ਨੂੰ ਭਾਰਤ ‘ਚ ਵਧੀਆ ਮਾਹੌਲ ਦਾ ਭਰੋਸਾ ਮਿਲਦਾ ਤਾਂ ਗੂਗਲ ਭਾਰਤ ਤੋਂ ਵੀ ਸ਼ੁਰੂ ਹੋ ਸਕਦੀ ਸੀ।

Facebook Comment
Project by : XtremeStudioz