Close
Menu

ਭਾਰਤ ਨੂੰ ਮਿਲੀ 2017 ਦੇ ਅੰਡਰ-17 ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ

-- 06 December,2013

ਨਵੀਂ ਦਿੱਲੀ – ਭਾਰਤ 2017 ਵਿਚ ਹੋਣ ਵਾਲੇ ਫੀਫਾ ਅੰਡਰ-17 ਵਿਸ਼ਵ ਕੱਪ ਫੁੱਟਬਾਲ ਦੀ ਮੇਜ਼ਬਾਨੀ ਕਰੇਗਾ। ਵਿਸ਼ਵ ਫੁੱਟਬਾਲ ਸੰਸਥਾ ਨੇ ਬ੍ਰਾਜ਼ੀਲ  ਵਿਚ ਆਪਣੀ ਕਾਰਜਕਾਰੀ  ਕਮੇਟੀ ਦੀ ਮੀਟਿੰਗ ਵਿਚ ਇਸ ਵੱਕਾਰੀ ਟੂਰਨਾਮੈਂਟ ਦੀ ਮੇਜ਼ਬਾਨੀ ਭਾਰਤ ਨੂੰ ਸੌਂਪਣ ਦਾ ਫੈਸਲਾ ਕੀਤਾ।
ਭਾਰਤੀ ਫੁੱਟਬਾਲ ਦੇ ਇਤਿਹਾਸ ਵਿਚ ਇਸ ਮਹੱਤਵਪੂਰਨ ਦਿਨ ਵਿਚ ਭਾਰਤ  ਨੇ ਮੇਜ਼ਬਾਨੀ ਦੀ ਦੌੜ ਵਿਚ ਸ਼ਾਮਲ ਹੋਰਨਾਂ ਦੇਸ਼ਾਂ ਦੱਖਣੀ ਅਫਰੀਕਾ, ਆਇਰਲੈਂਡ ਤੇ ਉਜ਼ਬੇਕਿਸਤਾਨ ਨੂੰ ਪਛਾੜ ਦਿੱਤਾ ਤੇ ਹਰ ਦੋ ਸਾਲ ਵਿਚ ਹੋਣ ਵਾਲੇ 24 ਦੇਸ਼ਾਂ ਦੇ ਇਸ ਟੂਰਨਾਮੈਂਟ ਦੇ ਆਯੋਜਨ ਦਾ ਅਧਿਕਾਰ ਹਾਸਲ ਕਰ ਲਿਆ।   ਮੇਜ਼ਬਾਨ ਦੇਸ਼ ਹੋਣ ਕਾਰਨ  ਭਾਰਤ ਆਪਣੇ ਇਤਿਹਾਸ ਵਿਚ ਪਹਿਲੀ ਵਾਰ ਇਸ ਟੂਰਨਾਮੈਂਟ ਵਿਚ ਹਿੱਸਾ ਲਵੇਗਾ।

Facebook Comment
Project by : XtremeStudioz