Close
Menu

ਭਾਰਤ ਨੂੰ 2015 ਦੇ ਦੂਜੇ ਅੱਧ ‘ਚ ਮਿਲੇਗਾ ਕੈਨੇਡਾ ਤੋਂ ਯੂਰੇਨੀਅਮ

-- 18 April,2015

ਓਟਾਵਾ- ਭਾਰਤ ਨੂੰ ਯੂਰੇਨੀਅਮ ਦੀ ਸਪਲਾਈ ਕਰਨ ਲਈ ਸਮਝੌਤਾ ਕਰਨ ਵਾਲੀ ਕੈਨੇਡੀਆਈ ਕੰਪਨੀ ਕੈਮਿਕੋ ਇਸ ਸਾਲ ਦੇ ਦੂਜੇ ਅੱਧ ‘ਚ ਉਸਦੀ ਸਪਲਾਈ ਸ਼ੁਰੂ ਕਰ ਦੇਵੇਗੀ ਅਤੇ ਉਸਦੇ ਇਸਤੇਮਾਲ ‘ਤੇ ਸਖ਼ਤ ਨਜ਼ਰ ਰੱਖੀ ਜਾਵੇਗੀ।  ਕੰਪਨੀ ਇਸ ਸਮਝੌਤੇ ਨੂੰ ਲੈ ਕੇ ਉਤਸ਼ਾਹਿਤ ਹੈ। ਉਸਨੇ ਕਿਹਾ ਹੈ ਕਿ ਇਹ ਦੋਵਾਂ ਦੇਸ਼ਾਂ ਵਿਚਕਾਰ ਇਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਹੈ। ਕੈਮਿਕੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਐੱਸ. ਗਿਤਜੇਲ ਨੇ ਇਥੇ ਭਾਸ਼ਾ ਨੂੰ ਕਿਹਾ ਕਿ ਕੰਪਨੀ ਤੈਅ ਕੀਤੇ ਸਮੇਂ ਅਨੁਸਾਰ ਇਸ ਸਾਲ ਦੇ ਅੱਧ ਵਿਚ ਯੂਰੇਨੀਅਮ ਦੀ ਸਪਲਾਈ ਸ਼ੁਰੂ ਕਰ ਦੇਵੇਗੀ।  ਕੈਮਿਕੋ ਅਤੇ ਪ੍ਰਮਾਣੂ ਊਰਜਾ ਵਿਭਾਗ ਨੇ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਦੌਰਾਨ ਇਸ ਸਮਝੌਤੇ ‘ਤੇ ਦਸਤਖਤ ਕੀਤੇ ਸੀ, ਜਿਸ ਦੇ ਤਹਿਤ ਕੈਨੇਡੀਆਈ ਕੰਪਨੀ ਅਗਲੇ 5 ਸਾਲਾਂ ਤੱਕ 35 ਕਰੋੜ ਕੈਨੇਡੀਆਈ ਡਾਲਰ ਦੇ ਮੁੱਲ ਦੇ ਯੂਰੇਨੀਅਮ ਦੀ ਸਪਲਾਈ ਕਰੇਗੀ।

Facebook Comment
Project by : XtremeStudioz