Close
Menu

ਭਾਰਤ ਨੇ ਇੰਡੋਨੇਸ਼ੀਆ ਨੂੰ 4-1 ਨਾਲ ਹਰਾਇਆ

-- 24 May,2017

ਗੋਲਡ ਕੋਸਟ— ਭਾਰਤ ਨੇ ਡੇਨਮਾਰਕ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਸਾਬਕਾ ਚੈਂਪੀਅਨਜ਼ ਇੰਡੋਨੇਸ਼ੀਆ ਨੂੰ ਮੰਗਲਵਾਰ ਨੂੰ ਸੁਦੀਰਮਨ ਕੱਪ ਮਿਸ਼ਰਿਤ ਟੀਮ ਬੈਡਮਿੰਟਨ ਟੂਰਨਾਮੈਂਟ ‘ਚ 4-1 ਨਾਲ ਹਰਾ ਦਿੱਤਾ। ਭਾਰਤ ਨੇ ਗਰੁੱਪ 1ਡੀ ‘ਚ ਸ਼ਾਨਦਾਰ ਜਿੱਤ ਹਾਸਲ ਕੀਤੀ। ਭਾਰਤ ਲਈ ਓਲਪਿੰਕ ‘ਚ ਸੋਨ ਤਮਗਾ ਜੇਤੂ ਪੀ.ਵੀ.ਸਿੰਧੂ, ਕਿਦਾਰਬੀ ਸ਼੍ਰੀਕਾਂਤ, ਸਾਤਵਿਕ ਸੈਰਾਜ ਰੈਡਡੀ ਅਤੇ ਅਸ਼ਵਿਨੀ ਪੋਮਪਪਾ ਅਤੇ ਐੱਨ.ਸਿੱਕੀ ਰੈਡਡੀ ਨੇ ਆਪਣੇ-ਆਪਣੇ ਮੁਕਾਬਲੇ ਜਿਤਾਏ। ਸਾਤਵਿਕ ਸੈਰਾਜ ਰੈਡਰਡੀ ਅਤੇ ਅਸ਼ਵਿਨੀ ਪੋਨਪਪਾ ਨੇ ਮਿਸ਼ਰਿਤ ਡਬਲਜ਼ ‘ਚ ਤਾਂਤੋਵੀ ਅਹਿਮਦ ਅਤੇ ਗਲੋਰਿਆ ਏ,ਮੈਨੁਅਲ ਨੂੰ ਇਕ ਘੰਟੇ ਛੇ ਮਿੰਟ ‘ਚ 22-20, 17-21, 21-19 ਨਾਲ ਹਰਾਇਆ। ਸ਼੍ਰੀਕਾਂਤ ਨੇ ਜੋਨਾਤਨ ਕਰਿਸਟੀ ਨੂੰ ਪੁਰਸ਼ ਸਿੰਗਲ ‘ਚ 39 ਮਿੰਟ ‘ਚ 21-15, 21-15 ਨਾਲ ਹਰਾ ਕੇ ਭਾਰਤ ਨੂੰ 2-0 ਨਾਲ ਅੱਗੇ ਕਰ ਦਿੱਤਾ। ਪੁਰਸ਼ ਯੁਗਲ ‘ਚ ਸਾਤਵਿਕ ਸੈਰਾਜ ਅਤੇ ਚਿਰਾਗ ਸ਼ੇਟ੍ਰਰੀ ਦੀ ਜੋੜੀ ਮਾਰਕਸ ਗਿਡੋਨ ਅਤੇ ਕੇਵਿਨ ਸੰਜਯਾ ਨਾਲ ਸਿਰਫ 26ਵੇਂ ਮਿੰਟ ‘ਚ 9-21, 17-21 ਨਾਲ ਹਾਰ ਗਈ। ਪਰ ਸਿੰਧੂ ਨੇ ਫਿਤਿਯਾਨੀ ਨੂੰ 42 ਮਿੰਟ ‘ਚ 21-8, 21,19 ਨਾਲ ਹਰਾ ਕੇ ਭਾਰਤ ਨੂੰ 3-1 ਨਾਲ ਅੱਗੇ ਕਰ ਦਿੱਤਾ। ਅਸ਼ਵਿਨੀ ਪੋਨਪਪਾ ਅਤੇ ਐੱਨ ਸਿੱਕੀ ਰੈਡਰਡੀ ਨੇ ਮਹਿਲਾ ਯੁਗਲ ‘ਚ ਡੇਲਾ ਹੈਰਿਸ ਅਤੇ ਰੋਸਯਿਤਾ ਨੂੰ 45ਵੇਂ ਮਿੰਟ ‘ਚ 21-12, 21-19 ਨਾਲ ਹਰਾ ਕੇ ਭਾਰਤ ਨੂੰ 4-1 ਨਾਲ ਜਿੱਤ ਹਾਸਲ ਕਰਵਾਈ।

Facebook Comment
Project by : XtremeStudioz