Close
Menu

ਭਾਰਤ ਨੇ ਕੋਰੀਆ ਨੂੰ ਹਰਾਇਆ, ਫਾਈਨਲ ‘ਚ ਮਲੇਸ਼ੀਆ ਨਾਲ ਭਿੜੇਗਾ

-- 27 September,2013

ਜੌਹਰ ਬਾਰੂ (ਮਲੇਸ਼ੀਆ)- ਭਾਰਤ ਨੇ ਸੁਲਤਾਨ ਜੌਹਰ ਕੱਪ ਅੰਡਰ-21 ਹਾਕੀ ਟੂਰਨਾਮੈਂਟ ਵਿਚ ਇੱਥੇ ਕੋਰੀਆ ਨੂੰ 6-1 ਨਾਲ ਕਰਾਰੀ ਹਾਰ ਦੇ ਕੇ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ, ਜਿੱਥੇ ਉਸਦਾ ਮੁਕਾਬਲਾ ਐਤਵਾਰ ਨੂੰ ਮੇਜ਼ਬਾਨ ਮਲੇਸ਼ੀਆ ਨਾਲ ਹੋਵੇਗਾ। ਭਾਰਤੀ ਟੀਮ ਨੇ ਦੋਵੇਂ ਹਾਫ ਵਿਚ ਤਿੰਨ-ਤਿੰਨ ਗੋਲ ਕੀਤੇ ਤੇ ਛੇ ਦੇਸ਼ਾਂ ਦੇ ਟੂਰਨਾਮੈਂਟ ਵਿਚ ਆਪਣੀ ਅਜੇਤੂ ਮੁਹਿੰਮ ਬਰਕਰਾਰ ਰੱਖੀ। ਭਾਰਤ ਦੀ ਇਹ ਟੂਰਨਾਮੈਂਟ ਵਿਚ ਚੌਥੀ ਜਿੱਤ ਹੈ ਤੇ ਉਸ ਨੇ ਇਸ ਤੋਂ ਪਹਿਲਾਂ ਇੰਗਲੈਂਡ ਨੂੰ 2-1 ਨਾਲ, ਅਰਜਨਟੀਨਾ ਨੂੰ 3-2 ਨਾਲ ਤੇ ਪਾਕਿਸਤਾਨ ਨੂੰ 4-0 ਨਾਲ ਹਰਾਇਆ ਸੀ। ਟੀਮ ਇੰਡੀਆ ਲਈ ਅਮਿਤ ਰੋਹਿਦਾਸ ਨੇ 7ਵੇਂ, ਸਤਬੀਰ ਸਿੰਘ ਨੇ 9ਵੇਂ, ਤਲਵਿੰਦਰ ਸਿੰਘ ਨੇ 31ਵੇਂ , ਓਮਾਨ ਮਿਰਾਸ ਟਿਰਕੀ ਨੇ 57ਵੇਂ, ਰਮਨਦੀਪ ਸਿੰਘ ਨੇ 62ਵੇਂ ਤੇ ਯੂਸਫ ਅਫਾਨ ਨੇ 65ਵੇਂ ਮਿੰਟ ਵਿਚ ਗੋਲ ਕੀਤੇ। ਕੋਰੀਆ ਲਈ ਇਕੋ-ਇਕ ਗੋਲ 34ਵੇਂ ਮਿੰਟ ਵਿਚ ਯੂ ਸੇਯੋਂਗ ਨੇ ਪੈਨਲਟੀ ਕਾਰਨਰ ‘ਤੇ ਕੀਤਾ।

Facebook Comment
Project by : XtremeStudioz