Close
Menu

ਭਾਰਤ ਨੇ ਦਿੱਤੀ ਪਾਕਿਸਤਾਨ ਨੂੰ ਨਸੀਹਤ, ਹੁਰੀਅਤ ਨੇਤਾਵਾਂ ਨੂੰ ਨਾ ਮਿਲਣ ਸਰਤਾਜ ਅਜ਼ੀਜ਼

-- 21 August,2015

ਨਵੀਂ ਦਿੱਲੀ, 21 ਅਗਸਤ – ਭਾਰਤ ਨੇ ਕੜਾ ਰੁਖ਼ ਦਿਖਾਉਂਦੇ ਹੋਏ ਗੁਆਂਢੀ ਦੇਸ਼ ਪਾਕਿਸਤਾਨ ਨੂੰ ਦੋ ਟੁੱਕ ਸ਼ਬਦਾਂ ‘ਚ ਨਸੀਹਤ ਦਿੱਤੀ ਹੈ ਕਿ ਪਾਕ ਰਾਸ਼ਟਰੀ ਸੁਰੱਖਿਆ ਸਲਾਹਕਾਰ ( ਐਨਐਸਏ ) ਸਰਤਾਜ ਅਜ਼ੀਜ਼ ਦਾ ਭਾਰਤ ‘ਚ ਹੁਰੀਅਤ ਦੇ ਪ੍ਰਤੀਨਿਧੀਆਂ ਨੂੰ ਮਿਲਣਾ ਠੀਕ ਨਹੀਂ ਹੋਵੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਅਜ਼ੀਜ਼ ਦਾ ਹੁਰੀਅਤ ਨੇਤਾਵਾਂ ਨੂੰ ਮਿਲਣਾ ਉਫਾ ( ਰੂਸ ) ‘ਚ ਤੈਅ ਏਜੰਡੇ ਦੇ ਖ਼ਿਲਾਫ਼ ਹੈ। ਜ਼ਿਕਰਯੋਗ ਹੈ ਕਿ ਰੂਸ ਦੇ ਉਫਾ ‘ਚ ਵੀ ਦੋਵਾਂ ਪੱਖਾਂ ਨੇ ਇਸ ਗੱਲ ‘ਤੇ ਸਹਿਮਤੀ ਬਣਾਈ ਸੀ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਲ ਤੇ ਪਾਕਿਸਤਾਨ ਦੇ ਉਨ੍ਹਾਂ ਦੇ ਹਮਰੁਤਬਾ ਸਰਤਾਜ ਅਜ਼ੀਜ਼ ਦੇ ‘ਚ ਸਿਰਫ਼ ਅੱਤਵਾਦ ‘ਤੇ ਗੱਲ ਹੋਵੇਗੀ।

Facebook Comment
Project by : XtremeStudioz