Close
Menu

ਭਾਰਤ ਨੇ ਹਾਕੀ ਮੈਚ ‘ਚ ਸ਼੍ਰੀਲੰਕਾ ਨੂੰ 20-0 ਦੇ ਵੱਡੇ ਫਰਕ ਨਾਲ ਹਰਾਇਆ

-- 28 August,2018

ਜਕਾਰਤਾ : ਸਾਬਕਾ ਚੈਂਪੀਅਨ ਭਾਰਤ ਨੇ 18ਵੇਂ ਏਸ਼ੀਆਈ ਖੇਡਾਂ ਦੀ ਪੁਰਸ਼ ਹਾਕੀ ਪ੍ਰਤੀਯੋਗਿਤਾ ‘ਚ ਗੋਲਾਂ ਦੀ ਬਰਸਾਤ ਕਰਨ ਦਾ ਸਿਲਸਿਲਾ ਜਾਰੀ ਰਖਦੇ ਹੋਏ ਸ਼੍ਰੀਲੰਕਾ ਨੂੰ ਪੂਲ-ਏ ਦੇ ਮੁਕਾਬਲੇ ‘ਚ ਮੰਗਲਵਾਰ ਨੂੰ 20-0 ਨਾਲ ਵੱਡੇ ਫਰਕ ਨਾਲ ਹਰਾ ਕੇ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ ਹੈ। ਭਾਰਤ ਪੰਜਵੀਂ ਜਿੱਤ ਅਤੇ 15 ਅੰਕਾਂ ਦੇ ਨਾਲ ਪੂਲ ‘ਚ ਚੋਟੀ ‘ਤੇ ਰਿਹਾ। ਭਾਰਤ ਦਾ ਵੀਰਵਾਰ ਨੂੰ ਹੋਣ ਵਾਲਾ ਸੈਮੀਫਾਈਨਲ ‘ਚ ਪੂਲ-ਬੀ ਦੀ ਦੂਜੇ ਨੰਬਰ ਦੀ ਟੀਮ ਨਾਲ ਮੁਕਾਬਲਾ ਹੋਵੇਗਾ ਜੋ ਪਾਕਿਸਤਾਨ ਅਤੇ ਮਲੇਸ਼ੀਆ ਵਿਚੋਂ ਕੋਈ ਵੀ ਹੋ ਸਕਦੀ ਹੈ।ਭਾਰਤ ਨੇ ਹੁਣ ਤੱਕ 5 ਮੈਚਾਂ ‘ਚ ਕੁਲ 76 ਗੋਲ ਕੀਤੇ ਹਨ ਅਤੇ ਭਾਰਤ ਖਿਲਾਫ ਸਿਰਫ 3 ਗੋਲ ਹੀ ਹੋਏ ਹਨ। ਸ਼੍ਰੀਲੰਕਾ ਤੋਂ ਕਿਸੇ ਤਰ੍ਹਾਂ ਦੀ ਕੋਈ ਉਮੀਦ ਨਹੀਂ ਸੀ ਅਤੇ ਦੇਖਣ ਸਿਰਫ ਇਹ ਸੀ ਕਿ ਭਾਰਤ ਉਸ ਕਿੰਨੇ ਫਰਕ ਨਾਲ ਹਰਾਉਂਦਾ ਹੈ। ਭਾਰਤ ਦੀ ਇਸ ਜਿੱਤ ‘ਚ ਫਾਰਵਡ ਅਕਾਸ਼ਦੀਪ ਸਿੰਘ ਨੇ ਡਬਲ ਹੈਟ੍ਰਿਕ ਕਰਦੇ ਹੋਏ 6 ਗੋਲ ਕੀਤੇ। ਡ੍ਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ 3-3 ਗੋਲ ਕੀਤੇ। ਲਲਿਤ ਉਪਾਧਿਆਏ ਨੇ 2 ਗੋਲ ਕੀਤੇ ਜਦਕਿ ਵਿਵੇਕ ਪ੍ਰਸਾਦ ਅਤੇ ਦਿਲਪ੍ਰੀਤ ਸਿੰਘ ਨੇ 1-1 ਗੋਲ ਕੀਤਾ।ਭਾਰਤ ਵਲੋਂ ਰੁਪੰਦਰ ਪਾਲ ਸਿੰਘ ਨੇ ਦੂਜੇ ਮਿੰਟ ‘ਚ ਗੋਲ ਕਰ ਕੇ ਭਾਰਤ ਨੂੰ ਬੜ੍ਹਤ ਦਿਵਾ ਦਿੱਤੀ। ਹਰਮਨਪ੍ਰੀਤ ਨੇ 6ਵੇਂ ਮਿੰਟ ‘ਚ ਪੈਨਲਟੀ ‘ਤੇ ਦੂਜਾ ਗੋਲ ਕੀਤਾ। ਅਕਾਸ਼ਦੀਪ ਨੇ ਆਪਣੇ ਗੋਲਾਂ ਦੀ ਸ਼ੁਰੂਆਤ 10ਵੇਂ ਮਿੰਟ ਤੋਂ ਕੀਤੀ। ਉਸ ਨੇ 11ਵੇਂ ਮਿੰਟ ‘ਚ ਗੋਲ ਕਰ ਕੇ ਭਾਰਤ ਨੂੰ 4-0 ਨਾਲ ਅੱਗੇ ਕਰ ਦਿੱਤਾ। ਦੂਜੇ ਕੁਆਰਟਰ ‘ਚ ਅਕਾਸ਼ਦੀਪ ਨੇ 18ਵੇਂ ਮਿੰਟ ‘ਚ ਪੰਜਵਾਂ, ਹਰਮਨਪ੍ਰੀਤ ਨੇ 22ਵੇਂ ਮਿੰਟ ‘ਚ 6ਵਾਂ ਅਕਾਸ਼ਦੀਪ ਨੇ 23ਵੇਂ ਮਿੰਟ ‘ਚ 7ਵਾਂ ਗੋਲ ਕੀਤਾ। ਅੱਧੇ ਸਮੇਂ ਤੱਕ ਨੌਵਾਂ, ਹਰਮਨਪ੍ਰੀਤ ਨੇ 33ਵੇਂ ਮਿੰਟ ਤੱਕ 10ਵਾਂ ਅਤੇ ਮਨਦੀਪ ਨੇ 36ਵੇਂ ਮਿੰਟ ‘ਚ 11ਵਾਂ ਗੋਲ ਕੀਤਾ। ਅਮਿਤ ਰੋਹਦਾਸ ਨੇ 38ਵੇਂ ਮਿੰਟ ‘ਚ 12-0 ਤੱਕ ਭਾਰਤ ਨੂੰ ਪਹੁੰਚਾ ਦਿੱਤਾ। ਅਕਾਸ਼ਦੀਪ ਦੀ ਸਟਿਕ ਤੋਂ 43ਵੇਂ ਮਿੰਟ ‘ਚ 13ਵਾਂ ਗੋਲ ਨਿਕਲਿਆ ਜਦਕਿ ਮਨਦੀਪ ਨੇ ਅਗਲੇ ਮਿੰਟ ‘ਚ ਸਕੋਰ ਨੂੰ 14-0 ਕਰ ਦਿੱਤਾ। ਰੁਪਿੰਦਰ ਨੇ 52ਵੇਂ ਮਿੰਟ ‘ਚ 15ਵਾਂ ਅਤੇ 53ਵੇਂ ਮਿੰਟ ‘ਚ 16ਵਾਂ ਗੋਲ ਕੀਤਾ ਜਦਕਿ ਦਿਲਪ੍ਰੀਤ ਨੇ 53ਵੇਂ ਮਿੰਟ ‘ਚ 17ਵਾਂ, ਲਲਿਤ ਨੇ 58ਵੇਂ ਮਿੰਟ ‘ਚ 18ਵਾਂ ਅਤੇ 59ਵੇਂ ਮਿੰਟ ‘ਚ 19ਵਾਂ ਗੋਲ ਕੀਤਾ। ਮੈਚ ਦਾ ਆਖਰੀ ਗੋਲ 59ਵੇਂ ਮਿੰਟ ‘ਚ ਮਨਦੀਪ ਦੀ ਸਟਿਕ ‘ਤੋ ਹੀ ਹੋਇਆ ਅਤੇ ਭਾਰਤ ਨੇ ਸ਼੍ਰੀਲੰਕਾ ਨੂੰ 20-0 ਨਾਲ ਮਾਤ ਦਿੱਤੀ।

Facebook Comment
Project by : XtremeStudioz