Close
Menu

ਭਾਰਤ-ਪਾਕਿਸਤਾਨ ਨੂੰ ਖੇਡਣ ਲਈ ਮਜਬੂਰ ਨਹੀਂ ਕਰ ਸਕਦੇ: ICC

-- 06 June,2015

ਕਰਾਚੀ- ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ) ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਵ ਰਿਚਰਡਸਨ ਨੇ ਕਿਹਾ ਹੈ ਕਿ ਖੇਡ ਦੀ ਵਿਸ਼ਵ ਸੰਸਥਾ ਭਾਰਤ ਤੇ ਪਾਕਿਸਤਾਨ ਵਿਚਾਲੇ ਦੋਬਾਰਾ ਦੋ-ਪੱਖੀ ਸੰਬੰਧ ਸ਼ੁਰੂ ਹੁੰਦੇ ਹੋਏ ਦੇਖਣਾ ਚਾਹੁੰਦੀ ਹੈ ਪਰ ਉਹ ਦੋਵੇਂ ਦੇਸ਼ਾਂ ਦੇ ਬੋਰਡਾਂ ਨਾਲ ਸੰਬੰਧਤ ਮਾਮਲੇ ਵਿਚ ਦਖਲ ਨਹੀਂ ਦੇ ਸਕਦੇ।
ਰਿਚਰਡਸਨ ਨੇ ਕਿਹਾ, ”ਸਾਨੂੰ ਅਹਿਸਾਸ ਹੈ ਕਿ ਪਾਕਿਸਤਾਨ ਤੇ ਭਾਰਤ ਵਿਚਾਲੇ ਨਿਯਮਤ ਮੈਚ ਵਿਸ਼ਵ ਕ੍ਰਿਕਟ ਲਈ ਕਿੰਨੇ ਅਹਿਮ ਹਨ ਪਰ ਬਦਕਿਸਮਤੀ ਨਾਲ ਆਈ.ਸੀ.ਸੀ ਇਸ ਮਾਮਲੇ ਵਿਚ ਦਖਲ ਨਹੀਂ ਦੇ ਸਕਦਾ ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਦੋ ਬੋਰਡਾਂ ਵਿਚਾਲੇ ਦੋ-ਪੱਖੀ ਮਾਮਲਾ ਹੈ।”

Facebook Comment
Project by : XtremeStudioz