Close
Menu

ਭਾਰਤ-ਪਾਕਿ ਲੜੀ ਦੀ ਅਜੇ ਕੋਈ ਸੰਭਾਵਨਾ ਨਹੀਂ: ਸ਼ੁਕਲਾ

-- 23 May,2015

ਚੰਡੀਗੜ੍ਹ- ਭਾਰਤ-ਪਾਕਿਸਤਾਨ ਲੜੀ ਦੇ ਭਵਿੱਖ ਨੂੰ ਲੈ ਕੇ ਲਗਾਈਆਂ ਜਾ ਰਹੀਆਂ ਅਟਕਲਬਾਜ਼ੀਆਂ ਵਿਚਾਲੇ ਆਈ.ਪੀ.ਐੱਲ ਮੁਖੀ ਰਾਜੀਵ ਸ਼ੁਕਲਾ ਨੇ ਅੱਜ ਕਿਹਾ ਕਿ ਇਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਕ੍ਰਿਕਟ ਸੰਬੰਧ ਬਹਾਲ ਹੋਣ ਦੀ ਤੁਰੰਤ ਕੋਈ ਸੰਭਾਵਨਾ ਨਹੀਂ ਹੈ।
ਪੀ.ਸੀ.ਬੀ ਮੁਖੀ ਸ਼ਹਿਰਯਾਰ ਖਾਨ ਨੇ ਦਸੰਬਰ ‘ਚ ਯੂ.ਏ.ਈ ਵਿਚ ਦੋ-ਪੱਖੀ ਲੜੀ ਦੇ ਆਯੋਜਨ ਨੂੰ ਲੈ ਕੇ ਹਾਲ ਹੀ ਵਿਚ ਬੀ.ਸੀ.ਸੀ.ਆਈ ਮੁਖੀ ਜਗਮੋਹਨ ਡਾਲਮੀਆ ਨਾਲ ਕੋਲਕਾਤਾ ਵਿਚ ਤੇ ਫਿਰ ਬੀ. ਸੀ. ਸੀ. ਆਈ. ਸਕੱਤਰ ਅਨੁਰਾਗ ਠਾਕੁਰ ਨਾਲ ਨਵੀਂ ਦਿੱਲੀ ‘ਚ ਮੁਲਾਕਾਤ ਕੀਤੀ ਸੀ।
ਦੋਵਾਂ ਬੋਰਡਾਂ ਵਿਚਾਲੇ ਜੋ ਕਰਾਰ ਹੋਇਆ ਹੈ, ਉਸ ਅਨੁਸਾਰ ਭਾਰਤ ਤੇ ਪਾਕਿਸਤਾਨ 2022 ਤਕ ਛੇ ਦੋ-ਪੱਖੀ ਲੜੀਆਂ ਖੇਡਣ ‘ਤੇ ਸਹਿਮਤ ਹੋਏ ਹਨ ਪਰ ਸ਼ੁਕਲਾ ਨੇ ਕਿਹਾ ਕਿ ਪੀ.ਸੀ.ਬੀ ਵਲੋਂ ਪ੍ਰਸਤਾਵਿਤ ਲੜੀ ‘ਚ ਅੱਗੇ ਵਧਣ ਤੋਂ ਪਹਿਲਾਂ ਕਈ ਚੀਜ਼ਾਂ ‘ਤੇ ਕੰਮ ਕਰਨ ਦੀ ਲੋੜ ਪਵੇਗੀ।
ਸ਼ੁਕਲਾ ਨੇ ਕਿਹਾ, ”ਹਾਲਾਂਕਿ ਦੋਵਾਂ ਬੋਰਡਾਂ ਵਿਚਾਲੇ ਹਾਲ ਹੀ ‘ਚ ਗੱਲਬਾਤ ਹੋਈ ਸੀ ਪਰ ਭਾਰਤ ਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਸੰਬੰਧ ਬਹਾਲ ਕਰਨ ਦਾ ਆਖਰੀ ਫੈਸਲਾ ਕਰਨ ਤੋਂ ਪਹਿਲਾਂ ਦੋ ਜਾਂ ਤਿੰਨ ਮਾਮਲੇ ਹਨ, ਜਿਨ੍ਹਾਂ ਨੂੰ ਸੁਲਝਾਉਣਾ ਜ਼ਰੂਰੀ ਹੈ।”

Facebook Comment
Project by : XtremeStudioz