Close
Menu

ਭਾਰਤ ਪਿੱਛੇ ਭੱਜਣਾ ਛੱਡੇ ਪੀ. ਸੀ. ਬੀ. : ਸ਼ੋਏਬ ਅਖਤਰ

-- 13 September,2013

Shoaib-Akhtarਕਰਾਚੀ ,13 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਸਾਬਕਾ ਪਾਕਿਸਤਾਨੀ ਗੇਂਦਬਾਜ਼ ਸ਼ੋਏਬ ਅਖਤਰ ਨੇ ਪਾਕਿਸਤਾਨੀ ਕ੍ਰਿਕਟ ਬੋਰਡ (ਪੀ. ਸੀ. ਬੀ.) ਨੂੰ ਦੋਵੇਂ ਦੇਸ਼ਾਂ ਵਿਚਾਲੇ ਕ੍ਰਿਕਟ ਸੰਬੰਧ ਸੁਧਾਰਨ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪਿੱਛੇ ਨਾ ਭੱਜਣ ਤੇ ਉਸ ‘ਤੇ ਨਿਰਭਰ ਨਾ ਰਹਿਣ ਦੀ ਸਲਾਹ ਦਿੱਤੀ ਹੈ। ਸ਼ੋਏਬ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਭਾਰਤ ਸਰਕਾਰ ਨੇ ਆਗਾਮੀ ਚੈਂਪੀਅਨਸ ਲੀਗ ਲਈ ਪਾਕਿਸਤਾਨੀ ਕ੍ਰਿਕਟਰਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸਾਬਕਾ ਗੇਂਦਬਾਜ਼ ਨੇ ਕਿਹਾ, ”ਮੈਨੂੰ ਇਸ ਗੱਲ ‘ਤੇ ਕੋਈ ਹੈਰਾਨੀ ਨਹੀਂ ਹੈ ਕਿ ਫੈਸਲਾਬਾਦ ਵੋਲਵਸ ਨੂੰ ਗੁਆਂਢੀ ਦੇਸ਼ ਨੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।”
ਉਸ ਨੇ ਕਿਹਾ, ”ਜਦੋਂ ਤਕ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਵਿਚ ਦੋਸਤਾਨਾ ਰਿਸ਼ਤੇ ਨਹੀਂ ਹੋਣਗੇ, ਅਸੀਂ ਕਿਵੇਂ ਬੀ. ਸੀ. ਸੀ. ਆਈ. ਤੋਂ ਵੀ ਕਿਸੇ ਮਦਦ ਦੀ ਉਮੀਦ ਕਰ ਸਕਦੇ ਹਾਂ। ਜ਼ਰੂਰੀ ਹੈ ਕਿ ਸਾਨੂੰ ਆਪਣੀ ਰਾਸ਼ਟਰੀ ਟੀਮ ਨੂੰ ਕੌਮਾਂਤਰੀ ਪੱਧਰ ਦਾ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ।”

Facebook Comment
Project by : XtremeStudioz