Close
Menu

ਭਾਰਤ ਬਣਿਆ ਚੈਂਪੀਅਨ

-- 30 September,2013

n-50-640x360ਜੌਹਰ ਬਾਹਰੂ (ਮਲੇਸ਼ੀਆ) ,30 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਭਾਰਤ ਦੀ ਅੰਡਰ-21 ਟੀਮ ਨੇ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਮੇਜ਼ਬਾਨ ਮਲੇਸ਼ੀਆ ਨੂੰ ਐਤਵਾਰ ਨੂੰ 3-0 ਨਾਲ ਹਰਾ ਕੇ ਸੁਲਤਾਨ ਜੌਹਰ ਬਾਹਰੂ ਹਾਕੀ ਟੂਰਨਾਮੈਂਟ ਵਿਚ ਪਹਿਲੀ ਵਾਰ ਖਿਤਾਬ ਜਿੱਤਣ ਦਾ ਮਾਣ ਹਾਸਲ ਕਰ ਲਿਆ। ਭਾਰਤ ਪਿਛਲੇ ਸਾਲ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਜਰਮਨੀ ਤੋਂ 2-3 ਨਾਲ ਹਾਰ ਗਿਆ ਸੀ ਪਰ ਇਸ ਵਾਰ ਉਸ ਨੇ ਖਿਤਾਬੀ ਮੁਕਾਬਲੇ ਵਿਚ ਮਲੇਸ਼ੀਆ ਨੂੰ 3-0 ਨਾਲ ਹਰਾ ਦਿੱਤਾ। ਦੋਵਾਂ ਟੀਮਾਂ ਨੇ ਆਪਣਾ ਆਖਰੀ ਗਰੁੱਪ ਮੈਚ 3-3 ਨਾਲ ਬਰਾਬਰੀ ‘ਤੇ ਖੇਡਿਆ ਸੀ ਪਰ ਭਾਰਤੀ ਟੀਮ ਖਿਤਾਬੀ ਮੁਕਾਬਲੇ ਵਿਚ ਮੇਜ਼ਬਾਨ ਟੀਮ ਤੋਂ ਸਰਵਸ੍ਰੇਸ਼ਠ ਸਾਬਤ ਹੋਈ।
ਭਾਰਤ ਵਲੋਂ 22ਵੇਂ ਮਿੰਟ ਵਿਚ ਓਮਾਨ ਮਿਰਾਸ਼ ਟਿਰਕੀ ਨੇ, 52ਵੇਂ ਮਿੰਟ ਵਿਚ ਅਫਾਨ ਯੂਸਫ ਨੇ ਅਤੇ 64ਵੇਂ ਮਿੰਟ ਵਿਚ ਕਪਤਾਨ ਮਨਪ੍ਰੀਤ ਸਿੰਘ ਨੇ ਗੋਲ ਕੀਤੇ।
ਭਾਰਤ ਦੀ ਹਮਲਾਵਰ ਖੇਡ ਦੇ ਅੱਗੇ ਮਲੇਸ਼ੀਆਈ ਟੀਮ ਤਮਨ ਦਯਾ ਸਟੇਡੀਅਮ ਵਿਚ 15 ਹਜ਼ਾਰ ਘਰੇਲੂ ਦਰਸ਼ਕਾਂ ਦੇ ਜ਼ੋਰਦਾਰ ਸਮਰਥਨ ਦੇ ਬਾਵਜੂਦ ਆਪਣੇ ਖੇਡ ਦਾ ਪੱਧਰ ਉੱਚ ਨਾ ਕਰ ਸਕੀ। ਭਾਰਤ ਨੇ ਪੂਰੇ ਮੈਚ ਵਿਚ ਦਬਦਬਾ ਬਣਾਈ ਰੱਖਦੇ ਹੋਏ ਟੂਰਨਾਮੈਂਟ ਦਾ ਆਪਣੇ ਜੇਤੂ ਕ੍ਰਮ ਖਿਤਾਬ ਜਿੱਤਣ ਦੇ ਨਾਲ ਖਤਮ ਕੀਤਾ।

Facebook Comment
Project by : XtremeStudioz