Close
Menu

ਭਾਰਤ-ਬੰਗਲਾਦੇਸ਼ ਸਰਹੱਦੀ ਬਿੱਲ ਖਰੜੇ ‘ਚ ਗਲਤੀ ਤੋਂ ਹਾਮਿਦ ਅੰਸਾਰੀ ਹੋਏ ਨਾਰਾਜ਼

-- 10 May,2015

ਨਵੀਂ ਦਿੱਲੀ- ਰਾਜ ਸਭਾ ਦੇ ਚੇਅਰਮੈਨ ਅਤੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਭਾਰਤ-ਬੰਗਲਾਦੇਸ਼ ਸਰਹੱਦੀ ਬਿੱਲ ਵਿਚ ਇਕ ਗਲਤੀ ਦਾ ਜ਼ਿਕਰ ਕੀਤਾ ਅਤੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਦਸਤਾਵੇਜ਼ ਤਿਆਰ ਕਰਦੇ ਹੋਏ ਸਾਵਧਾਨੀ ਵਰਤਣ।
ਰਾਜ ਸਭਾ ਵਿਚ ਭਾਰਤ-ਬੰਗਲਾਦੇਸ਼  ਸਰਹੱਦੀ ਬਿੱਲ ਨੂੰ ਪੇਸ਼ ਕੀਤੇ ਜਾਣ ‘ਤੇ ਉਸਦੇ ਖਰੜੇ ਵਿਚ ਗਲਤੀ ਦਿਖਾਈ ਦਿੱਤੀ, ਜਿਸ ਤੋਂ ਉਪ ਰਾਸ਼ਟਰਪਤੀ ਅੰਸਾਰੀ ਨਾਰਾਜ਼ ਹੋਏ।  ਸਰਕਾਰ  ਵੀ ਚਿੰਤਤ ਹੋਈ। ਜਿਨ੍ਹਾਂ ਸੰਸਦ ਮੈਂਬਰਾਂ ਨੇ ਇਸ ਬਿੱਲ ਨੂੰ ਪਾਸ ਕਰ ਦਿੱਤਾ, ਉਨ੍ਹਾਂ ਨੂੰ ਮੁੜ ਸਾਰੀ ਪ੍ਰਕਿਰਿਆ ਵਿਚੋਂ ਲੰਘਣਾ ਪਿਆ। ਬਿੱਲ ਦੇ ਖਰੜੇ ਵਿਚ ਇਕ ਗਲਤੀ ਕਾਰਨ ਅਜਿਹਾ ਹੋਇਆ।
ਅੰਸਾਰੀ ਨੇ ਬੀਤੇ ਦਿਨ ਇਕ ਬੈਠਕ ਵਿਚ ਇਸ ਮਾਮਲੇ ‘ਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਭਾਰਤ-ਬੰਗਲਾਦੇਸ਼ ਸਰਹੱਦੀ ਸਮਝੌਤੇ ‘ਤੇ ਸੰਵਿਧਾਨ ਸੋਧ ਬਿੱਲ ਨੂੰ ਜੋ ਪਿਛਲੇ ਹਫਤੇ ਪਾਸ ਹੋਇਆ, ਉਸਦੇ ਖਰੜੇ ਵਿਚ ਇਕ ਗਲਤੀ ਸੀ। ਇਹ 100ਵੀਂ ਸੰਵਿਧਾਨ ਸੋਧ ਸੀ, ਜਿਸ ਨੂੰ ਸੰਸਦ ਨੇ ਪਾਸ ਕੀਤਾ। ਜਦੋਂ ਇਹ ਬਿੱਲ ਪੇਸ਼ ਹੋਇਆ ਤਾਂ ਉਸਦਾ ਨੰਬਰ 119ਵੀਂ ਸੰਵਿਧਾਨ ਸੋਧ ਸੀ ਕਿਉਂਕਿ ਇਹ ਪ੍ਰਸਤਾਵਿਤ ਬਿੱਲਾਂ ਦੀ ਸੂਚੀ ਵਿਚ ਸੀ। ਜਦੋਂ ਇਹ ਪਾਸ ਹੋ ਗਿਆ ਤਾਂ ਇਸਦੀ ਸੰਖਿਆ ਬਦਲ ਕੇ 100 ਹੋ ਗਈ ਪਰ ਪਾਸ ਹੋਣ ਦੇ ਬਾਵਜੂਦ ਇਸਦਾ ਨੰਬਰ 119 ਹੀ ਦਿਖਾਇਆ ਗਿਆ। ਅਧਿਕਾਰੀ ਨੇ ਕਿਹਾ ਕਿ  ਕਾਨੂੰਨ ਬਣਾਉਂਦੇ ਹੋਏ ਸਾਨੂੰ ਇਸ ਨੂੰ ਮੁੜ ਸਦਨ ਤੋਂ ਪਾਸ ਕਰਵਾਉਣਾ ਪਵੇਗਾ ਕਿਉਂਕਿ ਇਹ ਗਲਤੀ ਅਤੇ ਸਰਹੱਦੀ ਸਮਝੌਤਾ ਕਾਨੂੰਨ ਨਾਮਨਜ਼ੂਰ ਹੈ।

Facebook Comment
Project by : XtremeStudioz