Close
Menu

ਭਾਰਤ, ਰੂਸ ਫੌਜ ਨੇ ਦੁਸ਼ਮਣ ਦੇ ਕਾਲਪਨਿਕ ਟਿਕਾਣੇ ਨੂੰ ਕੀਤਾ ਤਬਾਹ

-- 25 October,2013

ਬੀਕਾਨੇਰ,25 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਰਾਜਸਥਾਨ ਦੇ ਭਾਰਤ-ਪਾਕਿਸਤਾਨ ਸਰਹੱਦੀ ਬੀਕਾਨੇਰ ਜ਼ਿਲੇ ‘ਚ ਸਥਿਤ ਮਹਾਜਨ ਫੀਲਡ ਫਾਇਰਿੰਗ ਰੇਂਜ ‘ਚ ਚਲ ਰਹੇ ਭਾਰਤ ਅਤੇ ਰੂਸ ਦੀ ਫੌਜਾਂ ਦੇ ਸੰਯੁਕਤ ਫੌਜੀ ਅਭਿਆਸ ‘ਚ ਟੈਂਕਾਂ ਤੋਂ ਗੋਲੀਆਂ ਚਲਾ ਕੇ ਹਰਾਵਲ ਦਸਤੇ ਨੇ ਦੁਸ਼ਮਣ ਦੇ ਕਾਲਪਨਿਕ ਟਿਕਾਣੇ ਨੂੰ ਤਬਾਹ ਕਰ ਦਿੱਤਾ। ਰੱਖਿਆ ਬੁਲਾਰੇ ਕਰਨਲ ਐੱਸ. ਡੀ. ਗੋਸਵਾਮੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੋਹਾਂ ਦੇਸ਼ਾਂ ਦੀਆਂ ਫੌਜਾਂ ਦੇ ਸੰਯੁਕਤ ਜੰਗੀ ਅਭਿਆਸ ‘ਇੰੰਦਰ 2013′ ਦੇ ਤੀਜੇ ਪੜਾਅ ‘ਚ ਕੀਤੇ ਗਏ ਅਭਿਆਸ ਨੂੰ ‘ਗੰਗਨੇਵਾ’ ਨਾਂ ਦਿੱਤਾ ਗਿਆ। ਇਹ ਨਾਂ ਭਾਰਤ ਦੀ ਗੰਗਾ ਨਦੀ ਅਤੇ ਰੂਸ ਦੀ ਨੇਵਾ ਨਦੀ ਤੋਂ ਲਿਆ ਗਿਆ ਹੈ। ਇਸ ਅਭਿਆਸ ‘ਚ ਦੋਹਾਂ ਦੇਸ਼ਾਂ ਦੀਆਂ ਫੌਜਾਂ ਨੇ ਟੈਂਕਾਂ ਅਤੇ ਬੀ. ਐੱਸ. ਪੀ. ਤੋਂ ਫਾਇਰਿੰਗ ਦਾ ਅਭਿਆਸ ਕੀਤਾ। ਇਸ ਦੇ ਅਧੀਨ ਦੋਹਾਂ ਦੇਸ਼ਾਂ ਦੇ ਮੈਕੇਨਾਇਜ਼ਡ ਫੌਜੀਆਂ ਨੇ ਟੈਂਕਾਂ ਤੋਂ ਅਸਰਦਾਰ ਫਾਇਰਿੰਗ ਕਰਕੇ ਦੁਸ਼ਮਣ ਦੇ ਕਾਲਪਨਿਕ ਟਿਕਾਣੇ ਨੂੰ ਤਬਾਹ ਕਰਕੇ ਉਸ ਦੀ ਧਰਤੀ ‘ਤੇ ਕਬਜ਼ਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ‘ਗੰਗਨੇਵਾ’ ਦੇ ਅਧੀਨ ਦੋਹਾਂ ਫੌਜਾਂ ਦੇ ਹਰਾਵਲ ਦਸਤੇ ਨੇ ਦੁਸ਼ਮਣ ਦੇ ਮਜ਼ਬੂਤ ਟਿਕਾਣੇ ਨੂੰ ਤਬਾਹ ਕਰਨ ਲਈ ਹੈਲੀਕਾਪਟਰ ਨਾਲ ਹਮਲਾ ਕੀਤਾ। ਇਸ ਫੌਜੀ ਅਭਿਆਸ ‘ਚ ਭਾਰਤੀ ਫੌਜ ਦੀ ਚੇਤਕ ਕੋਰ ਕੇਜੀ ਓ. ਸੀ. ਮੌਜੂਦ ਸਨ। ਗੋਸਵਾਮੀ ਨੇ ਦੱਸਿਆ ਕਿ ਇਸ ਫੌਜੀ ਅਭਿਆਸ ਖਤਮ ਹੋਣ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਫੌਜੀਆਂ ਦਰਮਿਆਨ ਸੱਭਿਆਚਾਰਕ ਆਦਾਨ ਪ੍ਰਦਾਨ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਸੰਯੁਕਤ ਫੌਜ ਅਭਿਆਸ ਦੇ ਸਫਲ ਆਯੋਜਨ ਨਾਲ ਭਾਰਤੀ ਫੌਜ ਦੇ ਇਤਿਹਾਸ ‘ਚ ਇਕ ਹੋਰ ਸੁਨਹਿਰੀ ਅਧਿਆਏ ਜੁੜ ਗਿਆ ਹੈ।

Facebook Comment
Project by : XtremeStudioz