Close
Menu

ਭਾਰਤ ਲਈ ਅਮਰੀਕੀ ਰਾਜਦੂਤ ਵਜੋਂ ਰਿਚਰਡ ਵਰਮਾ ਨੇ ਸਹੁੰ ਚੁੱਕੀ

-- 21 December,2014

ਵਾਸ਼ਿੰਗਟਨ, ਸਿਵਲ ਪਰਮਾਣੂ ਸੰਧੀ ਨੂੰ ਅਮਰੀਕੀ ਕਾਂਗਰਸ ‘ਚੋਂ ਪਾਸ ਕਰਾਉਣ ਲਈ ਚੁੱਪ-ਚਾਪ ਅਹਿਮ ਭੂਮਿਕਾ ਨਿਭਾਉਣ ਵਾਲੇ ਰਿਚਰਡ ਰਾਹੁਲ ਵਰਮਾ ਨੇ ਨਵੀਂ ਦਿੱਲੀ ਵਿੱਚ ਅਮਰੀਕਾ ਦੇ ਰਾਜਦੂਤ ਦਾ ਹਲਫ ਲਿਆ ਅਤੇ ਉਹ ਇਸ ਅਹੁਦੇ ‘ਤੇ ਪੁੱਜਣ ਵਾਲੇ ਪਹਿਲੇ ਭਾਰਤੀ-ਅਮਰੀਕੀ ਬਣ ਰਹੇ ਹਨ। 46 ਸਾਲਾ ਵਰਮਾ ਨੂੰ ਅੱਜ ਇਥੇ ਵਿਦੇਸ਼ ਵਿਭਾਗ ਦੇ ਦਫਤਰ ਵਿੱਚ ਵਿਦੇਸ਼ ਮੰਤਰੀ ਜੌਹਨ ਕੈਰੀ ਨੇ ਸਹੁੰ ਚੁਕਾਈ। ਸ੍ਰੀ ਕੈਰੀ ਦੇ ਅਗਲੇ ਮਹੀਨੇ ਭਾਰਤ ਦੇ ਦੌਰੇ ਤੋਂ ਪਹਿਲਾਂ ਸ੍ਰੀ ਵਰਮਾ ਦੇ ਨਵੀਂ ਦਿੱਲੀ ਪੁੱਜ ਜਾਣ ਦੀ ਉਮੀਦ ਹੈ। ਅਗਲੇ ਮਹੀਨੇ 26 ਜਨਵਰੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਗਣਤੰਤਰ ਦਿਵਸ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਦਿੱਲੀ ਆਉਣਗੇ।ਸ੍ਰੀ ਵਰਮਾ ਦੀ ਨਿਯੁਕਤੀ ਦੀ ਪਿਛਲੇ ਹਫਤੇ ਸੈਨੇਟ ਵੱਲੋਂ ਜ਼ੁਬਾਨੀ ਵੋਟਾਂ ਰਾਹੀਂ ਪ੍ਰੋੜਤਾ ਕੀਤੀ ਸੀ। ਉਹ ਭਾਰਤ ਅਤੇ ਅਮਰੀਕਾ ਦੇ ਸਬੰਧ ਮਜ਼ਬੂਤ ਬਣਾਉਣ ਦੇ ਧਾਰਨੀ ਹਨ ਅਤੇ ਉਨ੍ਹਾਂ ਸੈਂਟਰ ਫਾਰ ਅਮੇਰਿਕਨ ਪ੍ਰਾਗ੍ਰੈਸ ਵਿੱਚ ‘ਇੰਡੀਆ 2020′ ਪ੍ਰਾਜੈਕਟ ਵਿੱਢਿਆ ਸੀ। ਸ੍ਰੀ ਵਰਮਾ ਸ੍ਰੀ ਓਬਾਮਾ ਦੇ ਪੁਰਾਣੇ ਸਾਥੀ ਵੀ ਹਨ।

Facebook Comment
Project by : XtremeStudioz