Close
Menu

ਭਾਰਤ ਵਰਗੇ ਉੱਭਰਦੇ ਮੁਲਕ ਨੂੰ ਮਹਿਜ਼ ਇਕ ਬਜ਼ਾਰ ਮੰਨਣਾ ਭੁੱਲ ਹੋਵੇਗੀ: ਮੋਦੀ

-- 15 October,2013

game469ਅਹਿਮਦਾਬਾਦ,15 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਮਰੀਕਾ ‘ਚ ਸਰੋਤਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਸਿਰਫ ਇਕ ਬਜ਼ਾਰ ਸਮਝਣਾ ਭੁੱਲ ਹੋਵੇਗੀ। ਗਾਂਧੀਨਗਰ ‘ਚ ਆਪਣੀ ਰਹਾਇਸ਼ ਤੋਂ ਵੀਡੀਓ ਕਾਨਫਰੰਸ ਜ਼ਰੀਏ ਵਾਸ਼ਿੰਗਟਨ ‘ਚ ‘ਗਲੋਬਲ ਈਮਰਜਿੰਗ ਮਾਰਕਿਟ ਫੋਰਮ’ ‘ਚ ਸਰੋਤਿਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ, ”ਭਾਰਤ ਵਰਗੇ ਉੱਭਰਦੇ ਮੁਲਕਾਂ ਨੂੰ ਸਿਰਫ ਇਕ ਬਜ਼ਾਰ ਸਮਝਣਾ ਭੁੱਲ ਹੋਵੇਗੀ। ਕੀ ਉਹ ਸਿਰਫ ਬਜ਼ਾਰ ਹੈ? ਕੀ ਅਸੀਂ ਆਪਣੀ ਸ਼ਬਦਾਵਲੀ ਬਦਲ ਸਕਦੇ ਹਾਂ? ਉਹ ਉੱਭਰਦੇ ਹੋਏ ਵਿਕਾਸ ਕੇਂਦਰ ਹਨ।
ਸਾਲ 2002 ਦੇ ਦੰਗਿਆਂ ਤੋਂ ਬਾਅਦ ਮੋਦੀ ਨੂੰ ਅਮਰੀਕੀ ਵੀਜ਼ਾ ਦੀ ਮਨਾਹੀ ਦੇ ਬਾਅਦ ਤੋਂ ਉਹ ਹਾਲ ਦੇ ਦਿਨਾਂ ‘ਚ ਵੀਡੀਓ ਕਾਨਫਰਸਿੰਗ ਜ਼ਰੀਏ ਉੱਥੋਂ ਦੇ ਸੰਮੇਲਨਾਂ ਨੂੰ ਸੰਬੋਧਨ ਕਰਦੇ ਰਹੇ ਹਨ। ਮੋਦੀ ਨੇ ਕਿਹਾ ਕਿ ਭਾਰਤੀ ਸਰਕਾਰ ਜ਼ਿਆਦਾ ਦਿਨਾਂ ਤੱਕ ਲੋਕਾਂ ਨੂੰ ਹਲਕੇ ‘ਚ ਨਹੀਂ ਲੈ ਸਕਦੀ। ਉਨ੍ਹਾਂ ਕਿਹਾ ਕਿ ਭਾਰਤ ‘ਚ ਅਸੀਂ ਅਜਿਹੇ ਪੜਾਅ ‘ਤੇ ਪਹੁੰਚ ਚੁੱਕੇ ਹਾਂ ਜਿੱਥੇ ਲੋਕ ਮੂਰਖ ਬਣਨ ਨੂੰ ਤਿਆਰ ਨਹੀਂ ਹਨ।

Facebook Comment
Project by : XtremeStudioz