Close
Menu

ਭਾਰਤ ਵਿਰੁੱਧ ਆਸਟ੍ਰੇਲੀਆ ਲੜੀ ਗਲਤ ਸਮੇਂ ‘ਤੇ : ਚੈਪਲ

-- 07 October,2013

ਨਵੀਂ ਦਿੱਲੀ- ਸਾਬਕਾ ਕਪਤਾਨ ਇਯਾਨ ਚੈੱਪਲ ਨੇ ਭਾਰਤ ਵਿਰੁੱਧ ਅਗਾਮੀ ਵਨ ਡੇ ਲੜੀ ਲਈ ਸਹਿਮਤੀ ਜਤਾਉਣ ਲਈ ਕ੍ਰਿਕਟ ਆਸਟ੍ਰੇਲੀਆ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ‘ਗਲਤ ਸਮੇਂ’ ‘ਤੇ ਆਯੋਜਿਤ ਕੀਤੇ ਗਏ ਮੈਚਾਂ ਨਾਲ ਟੀਮ ਦੇ ਮਨੋਬਲ ‘ਤੇ ਬੁਰਾ ਅਸਰ ਪਵੇਗਾ ਕਿਉਂਕਿ ਇੱਥੇ ਸਪਿਨ ਮੁਤਾਬਕ ਪਿੱਚਾਂ ‘ਤੇ ਉਸਦੀ ਬੱਲੇਬਾਜ਼ੀ ਦੀਆਂ ਕਮਜ਼ੋਰੀਆਂ ਉਜਾਗਰ ਹੋ ਜਾਣਗੀਆਂ।
ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਇਸ ਲੜੀ ਵਿਚ ਇਕ ਟੀ-20 ਤੇ ਸੱਤ ਵਨ ਡੇ ਮੈਚ ਖੇਡੇਗੀ। ਚੈਪਲ ਨੇ ਕਿਹਾ ਕਿ ਇਹ ਪੂਰੀ ਲੜੀ ਸਿਰਫ ਪੈਸੇ ਲਈ ਆਯੋਜਿਤ ਕੀਤੀ ਗਈ ਹੈ। ਚੈਪਲ ਨੇ ਕਿਹਾ ਕਿ ਭਾਰਤ ਦੇ ਇਸ ਬੇਮਤਲਬ ਦੌਰੇ ਲਈ ਸਹਿਮਤ ਹੋਣਾ ਤੇ ਉਹ ਵੀ ਏਸ਼ੇਜ਼ ਲੜੀ ਦੇ ਨੇੜੇ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਕ੍ਰਿਕਟ ਆਸਟਰੇਲੀਆ ਲਈ ਸਮਝ ਦੇ ਬਜਾਏ ਡਾਲਰ ਦਾ ਮਤਲਬ ਕਿਤੇ ਵੱਧ ਹੈ।

Facebook Comment
Project by : XtremeStudioz