Close
Menu

ਭਾਰਤ ਵੱਲੋਂ ਪਾਕਿਸਤਾਨ ਹਾਈ ਕਮਿਸ਼ਨ ਦਾ ਸੀਨੀਅਰ ਅਧਿਕਾਰੀ ਤਲਬ

-- 24 October,2018

ਨਵੀਂ ਦਿੱਲੀ, ਭਾਰਤ ਨੇ ਅੱਜ ਪਾਕਿਸਤਾਨ ਹਾਈ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਨੂੰ ਤਲਬ ਕੀਤਾ ਅਤੇ ਜੰਮੂ ਕਸ਼ਮੀਰ ਦੇ ਸੁੰਦਰਬਨੀ ਖੇਤਰ ਵਿੱਚ ਦੋ ਦਿਨ ਪਹਿਲਾਂ ਘੁਸਪੈਠੀਆਂ ਨਾਲ ਹੋਏ ਮੁਕਾਬਲੇ ਵਿੱਚ ਤਿੰਨ ਫੌਜੀ ਜਵਾਨਾਂ ਦੇ ਮਾਰੇ ਜਾਣ ’ਤੇ ਸਖ਼ਤ ਰੋਸ ਜਤਾਇਆ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਪਾਕਿਸਤਾਨ ਦੀ ਇਸ ਉਕਸਾਊ ਕਾਰਵਾਈ ਦੀ ਸਖ਼ਤ ਸਬ਼ਦਾਂ ਵਿੱਚ ਨਿਖੇਧੀ ਕੀਤੀ। ਮੰਤਰਾਲੇ ਨੇ ਕਿਹਾ, ‘‘ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਦੋ ਪਾਕਿਸਤਾਨੀ ਹਥਿਆਰਬੰਦ ਘੁਸਪੈਠੀਏ ਭਾਰਤੀ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਮਾਰੇ ਗਏ ਹਨ ਅਤੇ ਪਾਕਿਸਤਾਨ ਸਰਕਾਰ ਮਾਰੇ ਗਏ ਆਪਣੇ ਨਾਗਰਿਕ ਦੀਆਂ ਲਾਸ਼ਾਂ ਦੀ ਸਪੁਰਦਗੀ ਲਏ।’’ ਜ਼ਿਕਰਯੋਗ ਹੈ ਕਿ ਕੰਟਰੋਲ ਰੇਖਾ ’ਤੇ ਸੁੰਦਰਬਨੀ ਖੇਤਰ ਵਿੱਚ ਐਤਵਾਰ ਨੂੰ ਦੋ ਹਥਿਆਰਬੰਦ ਦਹਿਸ਼ਤਗਰਦ ਜੋ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਮਾਰੇ ਗਏ ਸਨ। ਇਸ ਦੌਰਾਨ ਹੋਈ ਦੁਵੱਲੀ ਗੋਲੀਬਾਰੀ ਵਿੱਚ ਤਿੰਨ ਭਾਰਤੀ ਜਵਾਨ ਵੀ ਮਾਰੇ ਗਏ ਸਨ। 

Facebook Comment
Project by : XtremeStudioz