Close
Menu

ਭਾਰਤ ਵੱਲੋਂ ਸੰਯੁਕਤ ਰਾਸ਼ਟਰ ‘ਚ ਸ਼ਾਂਤੀ ਸੂਰਬੀਰਾਂ ਦੇ ਸਨਮਾਨ ਲਈ ਯਾਦਗਾਰੀ ਕੰਧ ਲਾਂਚ

-- 31 May,2015

ਵਾਸ਼ਿੰਗਟਨ, 31 ਮਈ -ਭਾਰਤ ਨੇ ਸੰਯੁਕਤ ਰਾਸ਼ਟਰੀ ਸ਼ਾਂਤੀ ਰੱਖਿਆ ਮੁੰਹਿਮਾਂ ‘ਚ ਜਾਨ ਗਵਾਉਣ ਵਾਲੇ ਆਪਣੇ ਸੈਨਿਕਾਂ ਨੂੰ ਸਨਮਾਨਿਤ ਕਰਨ ਲਈ ਉਨ੍ਹਾਂ ਦੇ ਸਨਮਾਨ ‘ਚ ਯਾਦਗਾਰੀ ਕੰਧ ਲਾਂਚ ਕੀਤੀ ਉੱਥੇ ਦੇਸ਼ ਨੇ ਵਿਸ਼ਵ ਸੰਗਠਨ ਦੇ ਮੁੱਖ ਦਫ਼ਤਰ ‘ਚ ਸਥਾਈ ‘ਮੈਮੋਰੀਅਲ ਵਾਲ’ ਬਣਾਉਣ ਦੀ ਪੇਸ਼ਕਸ਼ ਰੱਖੀ ਹੈ | ਸੰਯੁਕਤ ਰਾਸ਼ਟਰ ‘ਚ ਭਾਰਤ ਰਾਸ਼ਟਰ ‘ਚ ਭਾਰਤ ਦੇ ਦੂਤ ਅਸ਼ੋਕ ਮੁਖਰਜੀ ਨੇ ਇੱਥੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ ਦੇ ਅੰਤਰਰਾਸ਼ਟਰੀ ਦਿਵਸ ਦੇ ਸਬੰਧ ‘ਚ ਇਕ ਸਮਾਰੋਹ ‘ਚ ਇਸ ਮੈਮੋਰੀਅਲ ਵਾਲ ਦਾ ਉਦਘਾਟਨ ਕੀਤਾ | ਇਸ ਦਿਵਾਰ ‘ਚ 161 ਭਾਰਤੀ ਸ਼ਾਂਤੀ ਰੱਖਿਅਕਾਂ ਦੀ ਬਿਓਰਾ ਦਿੱਤਾ ਗਿਆ ਹੈ ਜਿਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ 16 ਸ਼ਾਂਤੀ ਰੱਖਿਅਕ ਮੁਹਿੰਮਾਂ ਦੌਰਾਨ ਡਿਊਟੀ ਨਿਭਾਉਂਦੇ ਹੋਏ ਆਪਣੀ ਜਾਨ ਗੁਆ ਦਿੱਤੀ ਸੀ | ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਮਿਸ਼ਨ ਦੀ ਵੈਬਸਾਈਟ ‘ਤੇ ਇਸ ਦਿਵਾਰ ਦਾ ਜ਼ਿਕਰ ਕੀਤਾ | ਮਿਸ਼ਨ ਨੇ ਕਿਹਾ ਕਿ ਇਹ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਵਿਖੇ ਯੂ.ਐਨ. ਸ਼ਾਂਤੀ ਰੱਖਿਅਕ ਯਾਦਗਾਰ ਦਿਵਾਰ ਦੇ ਸੰਭਾਵਿਤ ਨਿਰਮਾਣ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ | ਭਾਰਤ ਨੇ ਸੰਯੁਕਤ ਰਾਸ਼ਟਰ ਦੇ ਨੀਲੇ ਝੰਡੇ ਤਹਿਤ ਡਿਊਟੀ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਦੇ ਸਾਰੇ ਸੈਨਿਕਾਂ ਦੀ ਯਾਦਗਾਰ ‘ਚ ਇਸ ਦਾ ਪ੍ਰਸਤਾਅ ਦਿੱਤਾ ਗਿਆ ਹੈ | ਯਾਦਗਾਰੀ ਦਿਵਾਰ ਦੇ ਪ੍ਰਸਤਾਵ ਦੀ ਸਿਫ਼ਾਰਸ਼ਾਂ ਮੁੰਹਿਮਾਂ ‘ਤੇ ਵਿਸ਼ੇਸ਼ ਕਮੇਟੀ ਨੇ ਕੀਤੀ ਹੈ ਅਤੇ ਖਰੜਾ ਪ੍ਰਸਤਾਵ ਦੇ ਤੌਰ ‘ਤੇ ਸਪੈਸ਼ਲ ਪਾਲਿਟਿਕਲ ਐਾਡ ਡਿਕੋਲੋਨਾਈਜ਼ੇਸ਼ਨ ਕਮੇਟੀ ‘ਤੇ ਵਿਚਾਰ ਹੋ ਰਿਹਾ ਹੈ |

Facebook Comment
Project by : XtremeStudioz