Close
Menu

ਭਾਰਤ ਸਰਹੱਦਾਂ ਦੀ ਰੱਖਿਆ ਕਰਨ ‘ਚ ਸਮਰਥ- ਪਾਕਿਸਤਾਨ ਦੀ ਪ੍ਰਮਾਣੂ ਧਮਕੀ ‘ਤੇ ਰੱਖਿਆ ਮੰਤਰੀ ਨੇ ਕਿਹਾ

-- 09 July,2015

ਲਖਨਊ, 9 ਜੁਲਾਈ- ਪ੍ਰਮਾਣੂ ਹਥਿਆਰਾਂ ਦੇ ਇਸਤੇਮਾਲ ਨਾਲ ਜੁੜੇ ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਬਿਆਨ ਨੂੰ ਖਾਰਜ ਕਰਦੇ ਹੋਏ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਕਿਹਾ ਕਿ ਭਾਰਤ ਆਪਣੀ ਸਰਹੱਦਾਂ ਦਾ ਰੱਖਿਆ ਕਰਨ ‘ਚ ਸਮਰਥ ਹੈ। ਪਾਰਿਕਰ ਨੇ ਛਾਉਣੀ ਬੋਰਡ ਦੇ ਨਵੇਂ ਨਿਯੁਕਤ ਮੈਂਬਰਾਂ ਦੇ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ‘ਚ ਕਿਹਾ ਕਿ ਹਰ ਸਵਾਲ ਦਾ ਜਵਾਬ ਦਿੱਤਾ ਜਾਣਾ ਜਰੂਰੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਦੇ ਰੱਖਿਆ ਮੰਤਰੀ ਹਨ, ਪਾਕਿਸਤਾਨ ਦੇ ਨਹੀਂ। ਭਾਰਤ ਆਪਣੀਆਂ ਸਰਹੱਦਾਂ ਦੀ ਸੁਰੱਖਿਆ ਕਰਨ ‘ਚ ਸਮਰਥ ਹੈ।

Facebook Comment
Project by : XtremeStudioz