Close
Menu

ਭਾਰਤ-ਸ੍ਰੀਲੰਕਾ ਟੈਸਟ: ਚੌਥੇ ਦਿਨ ਧਵਨ ਤੇ ਰਾਹੁਲ ਨੇ ਸੰਭਾਲੀ ਭਾਰਤੀ ਪਾਰੀ

-- 20 November,2017

ਕੋਲਕਾਤਾ, 20 ਨਵੰਬਰ
ਸਲਾਮੀ ਬੱਲੇਬਾਜ਼ ਸ਼ਿਖਰ ਧਵਨ (94) ਅਤੇ ਕੇਐਲ ਰਾਹੁਲ (73) ਨੇ ਸ਼ਾਨਦਾਰ ਅਰਧ ਸੈਂਕੜੇ ਬਣਾ ਕੇ ਸ੍ਰੀਲੰਕਾ ਖ਼ਿਲਾਫ਼ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਅੱਜ ਇਥੇ ਭਾਰਤ ਨੂੰ ਸੰਕਟ ਵਿੱਚੋਂ ਕੱਢ ਕੇ 49 ਦੌੜਾਂ ਦੀ ਬੜ੍ਹਤ ਦਿਵਾ ਦਿੱਤੀ। ਇਡਨ ਗਾਰਡਨ ਵਿੱਚ ਬਿਹਤਰ ਸਥਿਤੀ ਦਾ ਫਾਇਦਾ ਧਵਨ ਅਤੇ ਰਾਹੁਲ ਨੇ 166 ਦੌੜਾਂ ਦੀ ਭਾਈਵਾਲੀ ਕੀਤੀ। ਦੋਵਾਂ ਨੇ ਸ੍ਰੀਲੰਕਾ ਦੀ ਪਹਿਲੀ ਵਾਰੀ ਦੀ 122 ਦੌੜਾਂ ਦੀ ਬੜ੍ਹਤ ਖਤਮ ਕਰਕੇ ਭਾਰਤ ਨੂੰ ਚੌਥੇ ਦਿਨ ਦਾ ਖੇਡ ਸਮਾਪਤ ਹੋਣ ਤਕ ਬੜ੍ਹਤ ’ਤੇ ਲੈ ਆਉਂਦਾ।
ਚੌਥੇ ਦਿਨ ਦੇ ਅੰਤ ਤਕ ਭਾਰਤ ਨੇ ਦੂਜੀ ਭਾਰੀ ’ਚ ਇਕ ਵਿਕਟ ’ਤੇ 171 ਦੌੜਾਂ ਬਣਾ ਲਈਆਂ ਸਨ। ਰਾਹੁਲ ਨਾਲ ਚੇਤੇਸ਼ਵਰ ਪੁਜਾਰਾ ਦੋ ਦੌੜਾਂ ਬਣਾ ਕੇ ਕ੍ਰੀਜ਼ ’ਤੇ ਸਨ। ਖਿੜੀ ਹੋਈ ਧੁੱਪ ਵਿੱਚ ਵਿਕਟ ਸੁੱਕਣ ਕਾਰਨ ਬੱਲੇਬਾਜ਼ਾਂ ਨੂੰ ਸਟ੍ਰੋਕਸ ਖੇਡਣ ਵਿੱਚ ਦਿੱਕਤ ਨਹੀਂ ਹਾਈ। ਧਵਨ ਅਤੇ ਰਾਹੁਲ ਨੇ ਸੰਜਮ ਨਾਲ ਖੇਡਦੇ ਹੋਏ ਢਿੱਲੀਆਂ ਗੇਦਾਂ ਦਾ ਇੰਤਜ਼ਾਰ ਕੀਤਾ। ਧਵਨ ਨੇ ਸਪਿੰਨਰਾਂ ਖ਼ਿਲਾਫ ਬੈਕਫੁੱਟ ਦਾ ਬਾਖ਼ੁੂਬੀ ਇਸਤੇਮਾਲ ਕੀਤਾ। ਹਾਲਾਂਕਿ ਸੈਂਕੜਾ ਪੂਰਾ ਹੋਣ ’ਤੇ ਛੇ ਦੌੜਾਂ ਰਹਿ ਗਈਆਂ ਅਤੇ ਤੇਜ਼ ਗੇਂਦਬਾਜ਼ ਦਾਸੁਨ ਸ਼ਨਾਕਾ ਦੀ ਗੇਂਦ ’ਤੇ ਵਿਕਟ ਦੇ ਪਿੱਛੇ ਕੈਚ ਦੇ ਬੈਠੇ। ਧਵਨ ਨੇ 116 ਗੇਂਦਾਂ ਦਾ ਸਾਹਮਣਾ ਕਰਦਿਆਂ ਆਪਣੀ ਪਾਰੀ ਵਿੱਚ 11 ਚੌਕੇ ਅਤੇ ਦੋ ਛੱਕੇ ਲਗਾਏ। ਰਾਹੁਲ ਨੇ 113 ਗੇਂਦਾ ਦਾ ਸਾਹਮਣਾ ਕਰਕੇ ਆਪਣੀ ਨਾਬਾਦ 73 ਦੌੜਾਂ ਦੀ ਪਾਰੀ ਵਿੱਚ ਅੱਠ ਚੌਕੇ ਜੜੇ। ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਪੈਰ ਦੀ ਸੱਟ ਦੇ ਬਾਵਜੂਦ ਗੇਂਦਬਾਜ਼ੀ ਕਰਦੇ ਹੋਏ ਸਵੇਰ ਦੇ ਖੇਡ ਵਿੱਚ ਤਿੰਨ ਵਿਕਟ ਲਏ। ਲੇਕਿਨ ਸ੍ਰੀਲੰਕਾ ਦੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਸੰਜਮ ਨਾਲ ਕੰਮ ਲੈਂਦਿਆਂ ਆਪਣੀ ਪਹਿਲੀ ਪਾਰੀ ਨੂੰ 294 ਦੌੜਾਂ ਤਕ ਪਹੁੰਚਾਇਆ। ਸ੍ਰੀਲੰਕਾ ਦੇ ਖ਼ਿਲਾਫ ਦੂਜੀ ਪਾਰੀ ਵਿੱਚ ਭਾਰਤ ਨੇ ਇਕ ਵਿਕਟ ਗਵਾ ਕੇ 171 ਦੌੜਾਂ ਬਣਾਈਆਂ।
ਸ੍ਰੀਲੰਕਾਂ ਨੇ ਭਾਰਤ ਖ਼ਿਲਾਫ਼ ਪਹਿਲੇ ਕਿ੍ਕਟ ਟੈਸਟ ਮੈਚ ਦੇ ਚੌਥੇ ਦਿਨ ਅੱਜ ਦੁਪਹਿਰ ਦੇ ਖਾਣੇ ਤਕ ਅੱਠ ਵਿਕਟਾਂ ’ਤੇ 263 ਦੌੜਾਂ ਬਣਾ ਲਈਆਂ। ਰੰਗਾਨਾ ਹੇਰਾਥ 43 ਅਤੇ ਸੁਰੰਗਾ ਲਕਮਲ 10 ਦੌੜਾਂ ਬਣਾ ਕੇ ਖੇਡ ਰਹੇ ਸੀ। ਸ਼ਮੀ ਨੇ ਅਗਲੇ ਓਵਰ ਦੀ ਦੂਜੀ ਗੇਂਦ ’ਦੇ ਸ੍ਰੀਲੰਕਾ ਕੇ ਕਪਤਾਨ ਨੂੰ ਆਊਟ ਕੀਤਾ ਜਿਸ ਨੇ ਵਿਕਟ ਦੇ ਪਿੱਛੇ ਰਿਧਿਮਾਨ ਸਾਹਾ ਨੂੰ ਕੈਚ ਦੇ ਦਿੱਤਾ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਭਾਰਤ ਹੁਣ ਸ੍ਰੀਲੰਕਾ ਦੀ ਪਾਰੀ ਨੂੰ ਸਮੇਟ ਦੇਵੇਗਾ ਪਰ ਡੀਆਰਐਸ ਦਾ ਪਰੇਰਾ ਦਾ ਹੱਕ ਵਿੱਚ ਗਿਆ। ਪਰੇਰਾ ਹਾਲਾਂਕਿ ਲੰਬੇ ਸਮੇਂ ਤਕ ਟਿਕ ਨਹੀਂ ਸਕੇ ਅਤੇ ਸ਼ਮੀ ਦਾ ਤੀਸਰਾ ਸ਼ਿਕਾਰ ਬਣ ਗਏ। ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਤਿੰਨ ਵਿਕਟ ਲਏ ਲੇਕਿਨ ਸ੍ਰੀਲੰਕਾਈ ਬੱਲੇਬਾਜ਼ਾਂ ਨੇ ਨਿਚਲੇ ਕ੍ਰਮ ’ਤੇ ਸੰਜਮ ਨਾਲ ਬੱਲੇਬਾਜ਼ੀ ਕਰਦੇ ਹੋਏ ਸ੍ਰੀਲੰਕਾ ਨੂੰ ਪਹਿਲੇ ਕਿ੍ਕਟ ਟੈਸਟ ਦੇ ਚੌਥੇ ਦਿਨ ਅੱਜ ਦੁਪਹਿਰ ਦੇ ਖਾਣੇ ਤਕ ਅੱਠ ਵਿਕਟ ‘ਤੇ 263 ਦੌੜਾਂ ਬਣਾ ਲਈਆਂ ਸੀ। ਰੰਗਾਨਾ ਹੇਰਾਥ ਛੇ ਚੌਕਿਆਂ ਦੀ ਮਦਦ ਨਾਲ 43 ਦੌੜਾਂ ਬਣਾ ਕੇ ਖੇਡ ਰਹੇ ਸੀ। ਇਸ ਤੋਂ ਪਹਿਲਾਂ ਸ਼ੰਮੀ ਨੇ 87 ਦੌੜਾਂ ਦੇ ਕੇ ਤਿੰਨ ਵਿਕਟ ਲਏ। ਉਨ੍ਹਾਂ ਕੱਲ੍ਹ ਰਾਤ ਦੇ ਨਾਬਾਦ ਬੱਲੇਬਾਜ਼ ਨਿਰੋਸ਼ਨ ਡਿਕਵੇਲਾ ਨੂੰ 35 ਦੌੜਾਂ ਅਤੇ ਦਿਨੇਸ਼ ਚਾਂਦੀਮਲ ਨੂੰ 28 ਦੌੜਾਂ ’ਤੇ ਆਊਟ ਕੀਤਾ। ਭਾਰਤ ਨੇ ਪਹਿਲੇ ਘੰਟੇ ਵਿੱਚ 10 ਗੇਂਦਾਂ ਵਿੱਚ ਤਿੰਨ ਵਿਕਟ ਲਏ। ਸ੍ਰੀਲੰਕਾ ਨੇ ਭਾਰਤ ਦਾ 172 ਦੌੜਾਂ ਦਾ ਸਕੋਰ ਚੌਥੇ ਓਵਰ ਵਿੱਚ ਪੂਰਾ ਕਰ ਲਿਆ। ਡਿਕਵੇਲਾ ਲੇ 52ਵੇਂ ਓਵਰ ਵਿੱਚ ਭੁਵਨੇਸ਼ਨ ਕੁਮਾਰ ਨੂੰ ਅਤੇ ਤਿੰਨ ਚੌਕੇ ਲਗਾਏ ਲੇਕਿਨ ਸ਼ਮੀ ਨੇ ਆਪਣੇ ਚੌਥੇ ਅਤੇ ਪੰਜਵੇਂ ਓਵਰ ਵਿੱਚ ਦੋਵਾਂ ਨੂੰ ਆਊਟ ਕਰ ਦਿੱਤਾ। ਸ਼ਮੀ ਨੇ ਡਿਕਵੇਲਾ ਨੂੰ ਦੂਜੀ ਸਲਿੱਪ ’ਤੇ ਵਿਰਾਟ ਕੋਹਲੀ ਦੇ ਹੱਥੋਂ ਕੈਚ ਕਰਾਇਆ। ਅਗਲੇ ਓਵਰ ਵਿੱਚ ਭੁਵਨੇਸ਼ਵਰ ਨੇ ਦਾਸੁਨ ਸ਼ਨਾਕਾ ਨੂੰ ਆਊਟ ਕੀਤਾ। ਸ੍ਰੀਲੰਕਾ ਨੇ ਇਸ ’ਤੇ ਡੀਆਰਐਸ ਦਾ ਇਸਤੇਮਾਲ ਕੀਤਾ ਲੇਕਿਨ ਨਾਕਾਮ ਰਹੀ।
ਸ੍ਰੀਲੰਕਾ ਦਾ ਸਕੋਰ ਇਸ ਤਰ੍ਹਾਂ ਰਿਹਾ: ਸਦੀਰਾ ਸਮਰਵਿਕਰਮਾ ਕੈਚ ਸਾਹਾ ਬੋਲਡ ਭੁਵਨੇਸ਼ਵਰ 23, ਦਿਮੁਥ ਕਰੁਣਾਰਤਨੇ ਐਲਬੀਡਬਲਿਊ 8, ਲਾਹਿਰੂ ਤਿਰਿਮੱਨੇ ਕੈਚ ਕੋਹਲੀ ਬੋਲਡ ਯਾਦਵ 51, ੲੰਜਲੋ ਮੈਥਯੂਜ ਕੈਚ ਰਾਹੁਲ ਬੋਲਡ ਯਾਦਵ 52, ਦਿਨੇਸ਼ ਚਾਂਦੀਮਲ ਕੈਚ ਸਾਹਾ ਬੋਲਡ ਸ਼ਮੀ 28, ਨਿਰੋਸ਼ਨ ਡਿਕਵੇਲਾ ਕੈਚ ਕੋਹਲੀ ਬੋਲਡ ਸ਼ਮੀ 35, ਦਾਸੁਨ ਸ਼ਨਾਕਾ ਐਲਬੀਡਬਲਿਊ ਭੁਵਨੇਸ਼ਵਰ 0, ਦਿਲਰੁਵਾਨ ਪਰੇਰਾ ਕੈਚ ਸਾਹਾ ਬੋਲਡ ਸ਼ਮੀ 5. ਰੰਗਾਨਾ ਹੇਰਾਥ ਕੈਚ ਸ਼ਮੀ ਬੋਲਡ ਭੁਵਨੇਸ਼ਵਰ 67 ਸੁਰੰਗਾ ਲਕਮਲ ਬੋਲਡ ਸ਼ਮੀ 16, ਕੁੱਨ 83.4 ਓਵਰਾਂ ’ਤੇ 294 ਦੌੜਾਂ। ਸ੍ਰੀਲੰਕਾ ਦੀ ਪਹਿਲੀ ਪਾਰੀ ਦੇ 294 ਦੌੜਾਂ ਦੇ ਜਵਾਬ ਵਿੱਚ ਭਾਰਤ ਨੇ ਪਹਿਲੇ ਕਿ੍ਕਟ ਟੈਸਟ ਮੈਚ ਦੇ ਚੌਥੇ ਦਿਨ ਅੱਜ ਚਾਹ ਤਕ ਬਿਨਾਂ ਕਿਸੇ ਨੁਕਸਾਨ ਦੇ 70 ਦੌੜਾਂ ਬਣਾ ਲਈਆਂ। ਬ੍ਰੇਕ ਦੇ ਸਮੇਂ ਭਾਰਤ 52 ਦੌੜਾਂ ਨਾਲ ਪਿੱਛੇ ਸੀ। ਸਲਾਮੀ ਬੱਲੇਬਾਜ਼ ਕੇ ਐਲ ਰਾਹੁਲ 36 ਅਤੇ ਸ਼ਿਖ਼ਰ ਧਵਨ 33 ਦੌੜਾਂ ਬਣਾ ਕੇ ਖੇਡ ਰਹੇ ਸੀ। ਰਾਹੁਲ ਤੇ ਧਵਨ ਦੀ ਪਾਰੀ ਨੇ ਭਾਰਤ ਨੂੰ ਸੰਭਾਲਿਆ।

Facebook Comment
Project by : XtremeStudioz