Close
Menu

ਭਾਰਤ ਹੁਣ ਵੀ ਪਲਟ ਸਕਦਾ ਹੈ ਪਾਸਾ : ਡਵੀਲੀਅਰਸ

-- 06 December,2013

ਜੋਹਾਨਸਬਰਗ- ਦੁਨੀਆ ਦੀ ਨੰਬਰ ਇਕ ਵਨ ਡੇ ਟੀਮ ਭਾਰਤ ਨੂੰ ਘਰੇਲੂ ਮੈਦਾਨ ‘ਤੇ ਵੱਡੇ ਫਰਕ ਨਾਲ ਹਰਾਉਣ ਦੇ ਬਾਵਜੂਦ ਦੱਖਣੀ ਅਫਰੀਕੀ ਕਪਤਾਨ ਏ. ਬੀ. ਡਵੀਲੀਅਰਸ ਅਤਿ ਉਤਸਾਹਿਤ ਨਹੀਂ ਹਨ ਅਤੇ ਉਨ੍ਹਾਂ ਨੇ ਆਪਣੇ ਖਿਡਾਰੀਆਂ ਨੂੰ ਵੀ ਟੀਮ ਇੰਡੀਆ ਸਾਹਮਣੇ ਸੰਜਮ ਨਾਲ ਖੇਡਣ ਦੀ ਸਲਾਹ ਦਿੱਤੀ ਹੈ। ਭਾਰਤ ਨੂੰ ਕਿ ਰੋਜ਼ਾ ਮੈਚ ‘ਚ 141 ਦੌੜਾਂ ਦੇ ਫਰਕ ਨਾਲ ਹਰਾਉਣ ਤੋਂ ਬਾਅਦ ਡਵੀਲੀਅਰਸ ਨੇ ਕਿਹਾ ਕਿ ਅਜੇ ਇਹ ਸਾਫ ਨਹੀਂ ਹੈ ਕਿ ਅਸੀਂ ਸੀਰੀਜ਼ ਹੀ ਜਿੱਤਣ ਵਾਲੇ ਹਾਂ। ਸਾਨੂੰ ਅਜੇ ਹੋਰ ਮੇਹਨਤ ਕਰਨ ਦੀ ਜ਼ਰੂਰਤ ਹੈ ਕਿਉਂਕਿ ਡਰਬਨ ਭਾਰਤੀ ਟੀਮ ਲਈ ਕਾਫੀ ਫਾਇਦੇਮੰਦ ਸਾਬਿਤ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਮੁਕਾਬਲੇ ‘ਚ ਵਾਪਸੀ ‘ਚ ਮਦਦ ਕਰ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਅਜੇ ਅਸੀਂ ਆਪਣੇ ਪੈਰ ਜ਼ਮੀਨ ‘ਤੇ ਹੀ ਰੱਖੀਏ। ਟੀਮ ਇੰਡੀਆ ਦੇ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਵੇਂ ਹੀ ਵਿਭਾਗਾਂ ‘ਚ ਖਰਾਬ ਪ੍ਰਦਰਸ਼ਨ ਦੇ ਬਾਵਜੂਦ ਦੱਖਣੀ ਅਫਰੀਕੀ ਕਪਤਾਨ ਨੇ ਭਾਰਤੀ ਟੀਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਭਾਰਤੀ ਟੀਮ ਕੋਲ ਬੇਹਤਰੀਨ ਗੇਂਦਬਾਜ਼ੀ ਕ੍ਰਮ ਹੈ। ਇਸ ਮੈਚ ਦੇ ਸ਼ੁਰੂਆਤੀ ਪੰਜ ਤੋਂ 10 ਓਵਰਾਂ ‘ਚ ਗੇਂਦਬਾਜ਼ੀ ਕੁਝ ਖਰਾਬ ਰਹੀ। ਇਸ ਨਾਲ ਸਾਨੂੰਅੱਗੇ ਖੇਡਣ ਅਤੇ ਦੌੜਾਂ ਬਨਾਉਣ ਦਾ ਆਤਮਵਿਸ਼ਵਾਸ ਮਿਲਿਆ। ਕਪਤਾਨ ਨੇ ਮੈਨ ਆਫ ਦਿ ਮੈਚ ਕਵਿੰਟਨ ਡੀ ਕਾਕ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕਵਿੰਟਨ ਨੇ ਮੈਚ ‘ਚ ਜੋ ਖੇਡ ਵਿਖਾਈ ਉਹ ਉਨ੍ਹਾਂ ਦੀ ਉਮਰ ਦੇ ਖਿਡਾਰੀਆਂ ਤੋਂ ਘੱਟ ਹੀ ਦੇਖਣ ਨੂੰ ਮਿਲਦੀ ਹੈ। ਇਸ ਦੇ ਇਲਾਵਾ ਜੇ. ਪੀ. ਡੁਮਨੀ ਅਤੇ ਤੇਜ਼ ਗੇਂਦਬਾਜ਼ ਡੇਲ ਸਟੇਨ ਸਭ ਨੇ ਬੇਹਤਰੀਨ ਪ੍ਰਦਰਸ਼ਨ ਕਰਕੇ ਟੀਮ ਨੂੰ ਜਿੱਤ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ। ਕਵਿੰਟਨ ਨੇ 121 ਗੇਂਦਾਂ Ýਚ 18 ਚੌਕੇ ਅਤੇ ਤਿੰਨ ਛੱਕੇ ਲਗਾ ਕੇ 135 ਦੌੜਾਂ ਦੀ ਬੇਹਤਰੀਨ ਪਾਰੀ ਖੇਡੀ।

Facebook Comment
Project by : XtremeStudioz