Close
Menu

ਭਾਰਤ 2016 ਓਲੰਪਿਕ ‘ਚ ਮਜ਼ਬੂਤ ਦਾਅਵੇਦਾਰ ਹੋਵੇਗਾ : ਓਲਟਮੈਂਸ

-- 14 September,2013

ਨਵੀਂ ਦਿੱਲੀ – 14 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਹਾਲ ਹੀ ਵਿਚ ਏਸ਼ੀਆ ਕੱਪ ਵਿਚ ਚਾਂਦੀ ਤਮਗਾ ਜੇਤੂ ਭਾਰਤ ਨੇ ਲਗਭਗ ਅਗਲੇ ਵਿਸ਼ਵ ਕੱਪ ਵਿਚ ਜਗ੍ਹਾ ਨਿਸ਼ਚਿਤ ਕਰ ਲਈ ਹੈ ਤੇ ਟੀਮ ਦੇ ਹਾਈ ਪ੍ਰਫਾਰਮੈਂਸ ਨਿਰਦੇਸ਼ਕ ਰੋਲੈਂਟ ਓਲਟਮੈਂਸ ਨੂੰ ਲੱਗਦਾ ਹੈ ਕਿ 2016 ਓਲੰਪਿਕ ਵਿਚ ਟੀਮ ਮਜ਼ਬੂਤ ਦਾਅਵੇਦਾਰ ਹੋਵੇਗੀ।
ਭਾਰਤ ਹਾਲ ਹੀ ਵਿਚ ਮਲੇਸ਼ੀਆ ਦੇ ਇਪੋਹ ਵਿਚ ਏਸ਼ੀਆ ਕੱਪ ਦੇ ਫਾਈਨਲ ਵਿਚ ਸਖਤ ਮੁਕਾਬਲੇ ਵਿਚ ਚੈਂਪੀਅਨ ਦੱਖਣੀ ਕੋਰੀਆ ਤੋਂ 2-3 ਨਾਲ ਹਾਰ ਗਿਆ ਸੀ ਪਰ ਹਾਰ ਦੇ ਬਾਵਜੂਦ ਸਰਦਾਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਅਗਲੇ ਸਾਲ ਦੇ ਵਿਸ਼ਵ ਕੱਪ ਵਿਚ ਜਗ੍ਹਾ ਲਗਭਗ ਨਿਸ਼ਚਿਤ ਕਰ ਲਈ ਸੀ।
ਭਾਰਤ ਨੂੰ ਹੁਣ ਕੌਮਾਂਤਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਤੋਂ ਅਧਿਕਾਰਕ ਪੁਸ਼ਟੀ ਦੇ ਬਾਰੇ ਵਿਚ ਨਵੰਬਰ ਤਕ ਇੰਤਜ਼ਾਰ  ਕਰਨਾ ਹੋਵੇਗਾ, ਜਿਹੜੀ ਓਸਨੀਆ ਕੱਪ ਦੇ ਖਤਮ ਹੋਣ ਤੋਂ ਬਾਅਦ ਹੀ ਆਵੇਗੀ।
ਓਲਟਮੈਂਸ ਨੇ ਕਿਹਾ, ”ਸਾਨੂੰ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਦੇ ਓਸਨੀਆ ਕੱਪ ਜਿੱਤਣ ਦਾ ਇੰਤਜ਼ਾਰ ਕਰਨਾ ਹੋਵੇਗਾ ਪਰ ਸਾਨੂੰ ਖੁਸ਼ੀ ਹੈ ਕਿ ਅਸੀਂ ਵਿਸ਼ਵ ਕੱਪ ਲਈ ਲਗਭਗ ਕੁਆਲੀਫਾਈ ਕਰ ਚੁੱਕੇ ਹਾਂ।”

Facebook Comment
Project by : XtremeStudioz