Close
Menu

ਭਾਰਤ 2030 ਤੱਕ ਸਭ ਤੋਂ ਵੱਡੀ ਅਰਥ ਵਿਵਸਥਾ ਵਾਲਾ ਦੇਸ਼ ਹੋਵੇਗਾ : ਮੋਂਟੇਕ

-- 29 November,2013

ਪੁਣੇ,29 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਯੋਜਨਾ ਕਮਿਸ਼ਨ ਦੇ ਉਪ-ਪ੍ਰਧਾਨ ਮੋਂਟੇਕ ਸਿੰਘ ਅਹਲੂਵਾਲੀਆ ਨੇ ਅੱਜ ਕਿਹਾ ਕਿ ਭਾਰਤ 2030 ਤੱਕ ਦੁਨੀਆ ‘ਚ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਵਾਲਾ ਦੇਸ਼ ਹੋ ਜਾਵੇਗਾ। ਖੜਕਵਾਸਲਾ ‘ਚ ਰਾਸ਼ਟਰੀ ਰੱਖਿਆ ਅਕਾਦਮੀ ਦੇ ਕਨਵੋਕੇਸ਼ਨ ਸਮਾਰੋਹ ‘ਚ ਅਹਲੂਵਾਲੀਆ ਨੇ ਕਿਹਾ ਕਿ 2030 ਤੱਕ ਭਾਰਤ ਦੁਨੀਆ ‘ਚ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਵਾਲਾ ਦੇਸ਼ ਹੋਵੇਗਾ। ਚੀਨ ਪਹਿਲੇ ਪਾਏਦਾਨ ‘ਤੇ ਜਦੋਂ ਕਿ ਅਮਰੀਕਾ ਤੇ ਭਾਰਤ ਕ੍ਰਮਵਾਰ ਦੂਜੇ ਤੇ ਤੀਸਰੇ ਸਥਾਨ ‘ਤੇ ਹੋਣਗੇ।

Facebook Comment
Project by : XtremeStudioz