Close
Menu

ਭਾਰੀ ਬਾਰਿਸ਼ ਕਾਰਨ ਚੀਨ ‘ਚ 31 ਲੋਕਾਂ ਦੀ ਮੌਤ

-- 06 June,2015

ਬੀਜਿੰਗ, 6 ਜੂਨ – ਚੀਨ ਦੇ ਦੱਖਣ ਪੱਛਮੀ ਗੁਈਝੋਉ ਪ੍ਰਾਂਤ ‘ਚ ਬੀਤੇ ਇੱਕ ਮਹੀਨੇ ‘ਚ ਹੋਈ ਭਾਰੀ ਬਾਰਿਸ਼ ਤੇ ਗੜਿਆਂ ਨਾਲ ਘੱਟੋ ਘੱਟ 31 ਲੋਕਾਂ ਦੀ ਮੌਤ ਹੋ ਗਈ ਤੇ 14. 2 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ। ਅਧਿਕਾਰੀਆਂ ਨੇ ਅੱਜ ਇਸ ਗੱਲ ਦੀ ਜਾਣਕਾਰੀ ਦਿੱਤੀ। ਪ੍ਰਾਂਤ ਦੇ ਨਾਗਰਿਕ ਮਾਮਲਿਆਂ ਦੇ ਵਿਭਾਗ ਦੇ ਅਨੁਸਾਰ, ਗੁਈਝੋਉ ਪ੍ਰਾਂਤ ‘ਚ 14 ਮਈ ਤੋਂ ਹੋ ਰਹੀ ਮੂਸਲਾਧਾਰ ਬਾਰਿਸ਼ ਨਾਲ ਆਏ ਹੜ੍ਹ ਤੇ ਜ਼ਮੀਨ ਖਿਸਕਣ ਨਾਲ 14. 2 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ ਤੇ 83, 000 ਲੋਕਾਂ ਨੂੰ ਉੱਥੋਂ ਮਜਬੂਰਨ ਦੂਜੀਆਂ ਸੁਰੱਖਿਅਤ ਥਾਵਾਂ ‘ਤੇ ਲਿਜਾਣਾ ਪਿਆ। ਵਿਭਾਗ ਨੇ ਦੱਸਿਆ ਕਿ ਇਸਦੇ ਕਾਰਨ 1, 100 ਘਰ ਤਬਾਹ ਹੋ ਗਏ ਤੇ 56, 600 ਹੈਕਟੇਅਰ ਖੇਤਾਂ ਨੂੰ ਨੁਕਸਾਨ ਪਹੁੰਚਿਆ, ਜਿਸਦੇ ਕਾਰਨ 2. 7 ਅਰਬ ਯੁਆਨ ( 4350 ਲੱਖ ਡਾਲਰ ) ਦਾ ਆਰਥਕ ਨੁਕਸਾਨ ਹੋਈਆ। ਸਥਾਨਕ ਅਧਿਕਾਰੀਆਂ ਨੇ ਪ੍ਰਭਾਵਿਤ ਖੇਤਰਾਂ ‘ਚ ਹੋਰ ਰਾਹਤ ਸਮਗਰੀ ਦੇ ਨਾਲ 2, 050 ਤੰਬੂ ਤੇ 11, 000 ਰਜਾਈਆਂ ਭੇਜੀਆਂ ਹਨ। ਅਗਲੇ ਦੋ ਦਿਨਾਂ ‘ਚ ਪ੍ਰਾਂਤ ‘ਚ ਹੋਰ ਜ਼ਿਆਦਾ ਬਾਰਿਸ਼ ਦਾ ਸੰਦੇਹ ਹੈ।

Facebook Comment
Project by : XtremeStudioz