Close
Menu

ਭਿਆਨਕ ਰੂਪ ਅਖਤਿਆਰ ਕਰ ਰਹੀ ਐ ਨਸ਼ਾਖੋਰੀ,ਨਸ਼ਿਆਂ ਦੀ ਭਿਆਨਕਤਾ ਬਾਰੇ ਸਮਝਣ ਤੇ ਮੁਆਫੀ ਮੰਗਣ ਬਾਦਲ: ਪੰਜਾਬ ਕਾਂਗਰਸ

-- 30 June,2015

ਚੰਡੀਗੜ•, 30 ਜੂਨ: ਪੰਜਾਬ ਕਾਂਗਰਸ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੂਬੇ ‘ਚ ਭਿਆਨਕ ਰੂਪ ਧਾਰਨ ਕਰ ਚੁੱਕੀ ਨਸ਼ਾਖੋਰੀ ‘ਤੇ ਚੁਣੌਤੀ ਦਿੰਦਿਆਂ ਉਨ•ਾਂ ਨੂੰ ਝੂਠ ਬੋਲਣਾ ਬੰਦ ਕਰਨ ਲਈ ਕਿਹਾ ਹੈ, ਕਿਉਂਕਿ ਇਸ ਸਮੱਸਿਆ ਬਾਰੇ ਉਨ•ਾਂ ਦੀ ਸਰਕਾਰ ਦਾ ਡਾਟਾ ਉਨ•ਾਂ (ਬਾਦਲ) ਦੇ ਉਲਟ ਹੈ।

ਕਾਂਗਰਸ ਨੇ ਪਾਰਟੀ ਦੇ ਆਰ.ਟੀ.ਆਈ ਸੈੱਲ ਦੇ ਚੇਅਰਮੈਨ ਡਾ. ਜਸਦੀਪਕ ਸਿੰਘ ਵੱਲੋਂ 2007 ਤੋਂ ਸੂਬੇ ‘ਚ ਨਸ਼ਾਖੋਰੀ ਸਬੰਧੀ ਹਾਸਿਲ ਕੀਤੇ ਡਾਟਾ ਨੂੰ ਲੋਕਾਂ ਦੇ ਸਾਹਮਣੇ ਲਿਆਇਆ ਹੈ। ਜਿਸ ਤੋਂ ਬਾਅਦ ਪਾਰਟੀ ਨੇ ਬਾਦਲ ਨੂੰ ਉਨ•ਾਂ ਦੀ ਆਪਣੀ ਸਰਕਾਰ ਵੱਲੋਂ ਦਿੱਤੇ ਅੰਕੜਿਆਂ ਨੂੰ ਝੁਠਲਾਉਣ ਜਾਂ ਫਿਰ ਮੁਆਫੀ ਮੰਗਣ ਦੀ ਚੁਣੌਤੀ ਦਿੱਤੀ ਹੈ।

ਸੂਬਾ ਸਰਕਾਰ ਵੱਲੋਂ ਉਪਲਬਧ ਕਰਵਾਈ ਤਾਜ਼ਾ ਜਾਣਕਾਰੀ ਮੁਤਾਬਿਕ ਨਸ਼ਾ ਛੁਡਾਊ ਕੇਂਦਰ ਨਾਲ 622381 ਮਰੀਜਾਂ ਨੇ ਸੰਪਰਕ ਕੀਤਾ।

ਡਾ. ਸਿੰਘ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਬਹੁਤ ਘੱਟ ਲੋਕ ਨਸ਼ਾ ਛੁਡਾਊ ਕੇਂਦਰਾਂ ਨਾਲ ਸੰਪਰਕ ਕਰਦੇ ਹਨ। ਨਸ਼ਿਆਂ ਤੋਂ ਪ੍ਰਭਾਵਿਤ ਲੋਕਾਂ ਦਾ ਅੰਦਾਜ਼ਾ ਲਗਾਉਣ ਲਈ ਇਨ•ਾਂ ਅੰਕੜਿਆਂ ਨੂੰ 5 ਨਾਲ ਗੁਣਾਂ ਕੀਤਾ ਜਾ ਸਕਦਾ ਹੈ। ਬਾਦਲ ਨੂੰ ਲੋਕਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਇਨ•ਾਂ ਕੇਂਦਰਾਂ ‘ਚ ਪਹੁੰਚ ਕਰਨ ਵਾਲੇ ਵਿਅਕਤੀਆਂ ‘ਚੋਂ ਕਿੰਨੇ ਹੈਰੋਇਨ ਦੇ ਨਸ਼ੇ ਨਾਲ ਪੀੜਤ ਸਨ, ਜਿਹੜੀ ਪਾਕਿਸਤਾਨ ਤੋਂ ਤਸਕਰੀ ਹੁੰਦੀ ਹੈ ਤੇ ਬਾਦਲ ਬਾਰਡਰ ਪਾਰ ਤੋਂ ਨਸ਼ਿਆਂ ਦੀ ਤਸਕਰੀ ਦਾ ਦੋਸ਼ ਲਗਾਉਂਦੇ ਹਨ।

ਮੰਦਭਾਗਾ ਹੈ ਕਿ ਵੱਡੀ ਗਿਣਤੀ ‘ਚ ਨਸ਼ਾ ਛੁਡਾਊ ਕੇਂਦਰਾਂ ‘ਚ ਸੰਪਰਕ ਕਰਨ ਵਾਲੇ 122271 ਪੀੜਤ ਬਠਿੰਡਾ ਤੋਂ ਹਨ, ਜਿਸ ਹਲਕੇ ਦੀ ਅਗਵਾਈ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਕਰਦੀ ਹਨ, ਜਿਹੜੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਨ।

ਪਾਰਟੀ ਨੇ ਕਿਹਾ ਕਿ ਪ੍ਰਤੀਤ ਹੁੰਦਾ ਹੈ ਕਿ ਬਠਿੰਡਾ ‘ਚ ਨਸ਼ੇ ਅਸਾਨੀ ਨਾਲ ਉਪਲਬਧ ਹਨ ਤੇ ਇਹ ਸੱਤਾਧਾਰੀ ਪਾਰਟੀ ਦੀ ਸ਼ੈਅ ਤੋਂ ਬਗੈਰ ਮੁਮਕਿਨ ਨਹੀਂ ਹੈ। ਇਸ ਲੋਕ ਸਭਾ ਹਲਕੇ ‘ਚ ਬਾਦਲ ਪਰਿਵਾਰ ਦੀ ਮਨਜ਼ੂਰੀ ਬਗੈਰ ਕੁਝ ਨਹੀਂ ਹੁੰਦਾ। ਇਹ ਅੰਕੜੇ ਉਨ•ਾਂ ਦੋਸ਼ਾਂ ਨੂੰ ਵੀ ਮਜ਼ਬੂਤੀ ਪ੍ਰਦਾਨ ਕਰਦੇ ਹਨ ਕਿ ਬਾਦਲ ਚੋਣਾਂ ਦੌਰਾਨ ਵੋਟਰਾਂ ਨੂੰ ਨਸ਼ੇ ਵੰਡਦੇ ਹਨ।

ਪਾਰਟੀ ਨੇ ਕਿਹਾ ਕਿ ਸੱਚਾਈ ਬਾਰੇ ਤੇ ਕਿਹੜੇ ਲੋਕ ਇਸ ਨਸ਼ੇ ਦੇ ਵਪਾਰ ਪਿਛੇ ਸ਼ਾਮਿਲ ਹਨ, ਲੋਕ ਚੰਗੀ ਤਰ•ਾਂ ਜਾਣੂ ਹਨ।  ਇਹੋ ਕਾਰਨ ਰਿਹਾ ਕਿ 19 ਜੂਨ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਕਾਲੀ ਦਲ ਦੀ ਸਟੇਜ ਤੋਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਇਹ ਮੁੱਦੇ ਚੁੱਕਣ ‘ਤੇ ਉਹ ਚੁੱਪ ਰਹੇ। ਇਹੋ ਕਾਰਨ ਹੋ ਸਕਦਾ ਹੈ ਕਿ ਬਾਦਲ ਲਗਾਤਾਰ ਇਸ ਮੁੱਦੇ ‘ਤੇ ਗਠਜੋੜ ਪਾਰਟੀ ਭਾਜਪਾ ਦੇ ਆਗੂਆਂ ਤੋਂ ਪ੍ਰਤਾੜਿਤ ਹੋ ਰਹੇ ਹਨ।

ਕਾਂਗਰਸ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਮੁੱਦੇ ਨੂੰ ਪਹਿਲੀ ਵਾਰ ਰਾਹੁਲ ਗਾਂਧੀ ਨੇ ਚੁੱਕਿਆ ਸੀ, ਜਿਸਨੂੰ ਸੁਖਬੀਰ ਬਾਦਲ ਨੇ ਨਿਰਾਧਾਰ ਤੇ ਸਿਆਸੀ ਏਜੰਡਾ ਕਰਾਰ ਦਿੱਤਾ ਸੀ। ਇਸ ਲੜੀ ਹੇਠ ਪਾਰਟੀ ਕੋਲ ਉਨ•ਾਂ ਦੀ ਸਰਕਾਰ ਵੱਲੋਂ ਹੀ ਉਪਲਬਧ ਕਰਵਾਇਆ ਡਾਟਾ ਹੈ। ਇਸ ਤੋਂ ਰਾਹੁਲ ਦੀਆਂ ਚਿੰਤਾਵਾਂ ਦਾ ਪਤਾ ਚੱਲਦਾ ਹੈ। ਪਰ ਸਮੱਸਿਆ ਦਾ ਹੱਲ ਕੱਢਣ ਦੀ ਬਜਾਏ ਅਕਾਲੀ ਆਗੂ ਇਸ ਮੁੱਦੇ ‘ਤੇ ਭੜਕ ਰਹੇ ਹਨ, ਕਿਉਂਕਿ ਇਸ ਗੌਰਖਧੰਦੇ ‘ਚ ਉਹ ਵੀ ਸ਼ਾਮਿਲ ਹਨ। ਇਹੋ ਕਾਰਨ ਹੈ ਕਿ ਈ.ਡੀ. ਵੱਲੋਂ ਕੀਤੀ ਜਾਂਚ ਨੂੰ ਰੋਕਣ ਲਈ ਹਰ ਕੋਸ਼ਿਸ਼ ਕਰਦਿਆਂ ਇਸਦੇ ਜਲੰਧਰ ਤੋਂ ਜਾਂਚ ਅਫਸਰ ਨੂੰ ਟਰਾਂਸਫਰ ਕਰਵਾ ਦਿੱਤਾ ਗਿਆ, ਜਿਸ ‘ਤੇ ਬਾਅਦ ‘ਚ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਸੀ।

Facebook Comment
Project by : XtremeStudioz