Close
Menu

ਭੀਮਾ ਕੋਰੇਗਾਓਂ ਕੇਸ: ਹਿੰਸਾ ਡੂੰਘੀ ਸਾਜ਼ਿਸ਼ ਕਰਾਰ

-- 25 December,2018

ਮੁੰਬਈ, 25 ਦਸੰਬਰ
ਬਾਂਬੇ ਹਾਈ ਕੋਰਟ ਨੇ ਕਿਹਾ ਹੈ ਕਿ ਐਲਗਾਰ ਪਰਿਸ਼ਦ-ਕੋਰੇਗਾਓਂ ਭੀਮਾ ਹਿੰਸਾ ‘ਇੱਕ ਡੂੰਘੀ ਸਾਜਿਸ਼’ ਸੀ ਜਿਸਦੇ ਬਹੁਤ ਗੰਭੀਰ ਪ੍ਰਭਾਵ ਹਨ। ਇਹ ਟਿੱਪਣੀ ਜਸਟਿਸ ਬੀ ਪੀ ਧਰਮਾਧਿਕਾਰੀ ਅਤੇ ਐਸ ਵੀ ਕੋਤਵਾਲ ਦੇ ਬੈਂਚ ਨੇ ਇਸ ਕੇਸ ਦੇ ਇੱਕ ਮੁਲਜ਼ਮ ਆਨੰਦ ਤੇਲਤੁੰਬੜੇ ਦੀ ਉਸ ਅਪੀਲ ਦੀ ਸੁਣਵਾਈ ਕਰਦਿਆਂ ਦਿੱਤੀ ਜਿਸ ਵਿਚ ਉਸਨੇ ਉਸ ਖਿਲਾਫ਼ ਇੱਕ ਐੱਫਆਈਆਰ ਰੱਦ ਕਰਨ ਦੀ ਮੰਗ ਕੀਤੀ ਸੀ। ਤੇਲਤੁੰਬੜੇ ਦਾ ਦਾਅਵਾ ਸੀ ਕਿ ਉਸ ਨੂੰ ਇਸ ਕੇਸ ਵਿਚ ਝੂਠਾ ਫਸਾਇਆ ਜਾ ਰਿਹਾ ਹੈ।

Facebook Comment
Project by : XtremeStudioz