Close
Menu

ਭੀਸ਼ਮ ਪਿਤਾਮਾ ਦਾ ਕਿਰਦਾਰ ਨਿਭਾਉਣਗੇ ਬਾਲੀਵੁੱਡ ਮਹਾਨਾਇਕ

-- 31 March,2017

ਮੁੰਬਈ— ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਫਿਲਮੀ ਪਰਦੇ ‘ਤੇ ਐੱਮ. ਟੀ. ਵਾਸੁਦੇਵ ਨਾਇਰ ਦੇ ਮਸ਼ਹੂਰ ਨਾਵਲ ‘ਰੰਦਾਮੂਝਮ’ ਦੀ ਕਹਾਣੀ ‘ਤੇ ਆਧਾਰਿਤ ਫਿਲਮ ‘ਚ ਭੀਸ਼ਮ ਪਿਤਾਮਾ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਸਕਦੇ ਹਨ। ਇਸ ਫਿਲਮ ‘ਚ ਭਾਰਤੀ ਮਹਾਕਾਵਿ ਮਹਾਭਾਰਤ ਦੀ ਕਹਾਣੀ ਹੋਵੇਗੀ, ਜਿਸ ‘ਚ ਭੀਮ ਦੇ ਕਿਰਦਾਰ ‘ਤੇ ਸਭ ਤੋਂ ਵੱਧ ਫੋਕਸ ਕੀਤਾ ਜਾਵੇਗਾ। ਫਿਲਮ ਦੇ ਨਿਰਦੇਸ਼ਕ ਐੱਨ. ਏ. ਸ਼੍ਰੀਕੁਮਾਰ ਮੈਨਨ ਨੇ ਕਿਹਾ ਕਿ, ”ਅਮਿਤਾਭ ਨਾਲ ਇਸ ਬਾਰੇ ਸੰਪਰਕ ਕੀਤਾ ਗਿਆ ਹੈ। ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਕਿਰਦਾਰ ਲਈ ਸਭ ਤੋਂ ਵਧੀਆ ਹਨ। ਮਲਿਆਲਮ ਐਕਟਰ ਮੋਹਨ ਲਾਲ ਭੀਮ ਦੇ ਕਿਰਦਾਰ ਵਿਚ ਨਜ਼ਰ ਆਵੇਗਾ, ਜੋ ਫਿਲਮ ਦਾ ਲੀਡ ਕਿਰਦਾਰ ਹੋਵੇਗਾ।”

Facebook Comment
Project by : XtremeStudioz